ਡੇਵਿਡ ਕਲਾਰਕ ਨਰਸਾਂ ਦੀ ਤਨਖਾਹਾਂ ਦੇ ਵਾਧੇ ਤੇ ਕੁਝ ਨਾਲ ਬੋਲੇ ਪਰ ਨਰਸਾਂ ਦੀ ਗਿਣਤੀ ਵਧਾੳੁਣ ਦੀ ਮੰਗ ਨੂੰ ਅਸਿੱਧੇ ਤੌਰ ਤੇ ਦਿੱਤੀ ਲਾਲ ਝੰਡੀ…

0
128

ਅਾਕਲੈਂਡ (13 ਜੁਲਾਈ) : ਬੀਤੇ ਦਿਨੀਂ ਨਰਸਾਂ ਵਲੋਂ ਅਾਪਣੀਅਾਂ ਤਨਖਾਹਾਂ ਦੇ ਵਾਧੇ ਅਤੇ ਹੋਰ ਸਮੱਸਿਅਾਂਵਾਂ ਸਬੰਧਿਤ ਹੜਤਾਲ ਕੀਤੀ ਗਈ ਸੀ | ਜੋ ਕਿ ਅੱਜ ਸਵੇਰੇ 7 ਵਜੇ ਖਤਮ ਹੋਈ ਹੈ | 
ਇਸ ਸਬੰਧ ਵਿੱਚ ਮੀਡੀਅਾ ਵਲੋਂ ਸਿਹਤ ਮੰਤਰੀ ਡੇਵਿਡ ਕਲਾਰਕ ਨਾਲ ਗੱਲ ਕੀਤੀ ਗਈ ਤਾਂ ੳੁਹ ਨਰਸਾਂ ਦੀ ਤਨਖਾਹ ਵਧਾੳੁਣ ਤੇ ਸਾਫ ਤੌਰ ਤੇ ਤਾਂ ਨਹੀਂ ਬੋਲੇ ਪਰ ੳੁਨਾਂ ਨੇ ਅਸਿੱਧੇ ਤੌਰ ਤੇ ਇਹ ਜਰੂਰ ਸਮਝਾ ਦਿੱਤਾ ਕਿ ਨਰਸਾਂ ਦਾ ਸਟਾਫ ਵਧਾੳੁਣ ਲਈ ਅਜੇ ਸਰਕਾਰ ਕੁਝ ਵੀ ਨਹੀਂ ਸੋਚ ਰਹੀ | 
ਜਿਕਰਯੋਗ ਹੈ ਕਿ ਡੇਵਿਡ ਕਲਾਰਕ ਪਿਛਲੇ 33 ਘੰਟਿਅਾਂ ਤੋਂ ਲਗਾਤਾਰ ਮੀਡੀਅਾ ਦੀਅਾਂ ਨਿਗਾਹਾਂ ਤੋਂ ਪਰੇ ਰਹੇ ਹਨ, ਹਾਲਾਂਕਿ ਕਾਰਨ ੳੁਨਾਂ ਵਲੋਂ ਇਹ ਦੱਸਿਅਾ ਜਾ ਰਿਹਾ ਹੈ ਕਿ ੳੁਹ ਅਾਪਣੇ ਪਰਿਵਾਰ ਨਾਲ ਦੇਸ਼ ਤੋਂ ਬਾਹਰ ਛੁੱਟੀ ਤੇ ਗਏ ਸਨ |