ਤਨਖਾਹ ਘੱਟ ਦੇਣ ਦੇ ਮਾਮਲੇ ਵਿੱਚ ਅਾਕਲੈਂਡ ਦੇ ਰੈਸਟੋਰੈਂਟ ਬਰਗਰ ਕਿੰਗ ਨੂੰ ਹੋਇਅਾ ਜੁਰਮਾਨਾ…

0
136

ਅਾਕਲੈਂਡ (9 ਅਗਸਤ) : ਇੰਪਲਾਏਮੈਂਟ ਰਿਲੇਸ਼ਨਜ਼ ਅਥਾਰਟੀ (ਏਰਾ) ਵਲੋਂ ਅਾਕਲੈਂਡ ਦੇ ਬਰਗਰ ਕਿੰਗ ਰੈਸਟੋਰੈਂਟ ਨੂੰ ਮਹਿਲਾ ਕਰਮਚਾਰੀ ਨੂੰ ਤਨਖਾਹ ਘੱਟ ਦੇਣ ਦਾ ਦੋਸ਼ੀ ਪਾੳੁਣ ਦੇ ਚੱਲਦਿਅਾਂ $3500 ਦਾ ਜੁਰਮਾਨਾ ਕੀਤਾ ਗਿਅਾ ਹੈ |
ਜਾਣਕਾਰੀ ਅਨੁਸਾਰ ਡ੍ਰਿੳੂ ਦੇਸਾਈ ਨਾਮ ਦੀ ਕਰਮਚਾਰੀ ਨੇ ਓਟੇਅਰਜ਼ ਰੈਸਟੋਰੈਂਟ ਦੇ ਨਿੳੂਲਿਨ ਸਥਿਤ ਬਰਗਰ ਕਿੰਗ ਰੈਸਟੋਰੈਂਟ ਵਿੱਚ ਮਾਰਚ 27, 2015 ਤੋਂ ਅਕਤੂਬਰ 2017 ਤੱਕ ਕੰਮ ਕੀਤਾ ਸੀ |  ਇਸ ਦੌਰਾਨ ੳੁਸਨੇ ਦੱਸਿਅਾ ਕਿ ੳੁਸਨੇ ਕਈ ਘੰਟਿਅਾਂ ਤੱਕ ਲੋੜ ਤੋਂ ਵਧੇਰੇ ਕੰਮ ਕੀਤਾ, ਪਰ ੳੁਸਨੂੰ ਬਣਦੀ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਸੀ | ਇਸ ਮਾਮਲੇ ਦੇ ਸ਼ੁਰੂ ਵਿੱਚ ਹੀ ਇੱਕ ਸਟੇਟਮੈਂਟ ਵਿੱਚ ਬਰਗਰ ਕਿੰਗ ਰੈਸਟੋਰੈਂਟ ਨੇ ਅਾਪਣਾ ਦੋਸ਼ ਮੰਨਿਅਾ ਸੀ |
ਬਰਗਰ ਕਿੰਗ ਵਰਗੀਅਾਂ ਸੰਸਥਾਂਵਾਂ ਨੂੰ ਏਰਾ ਵਲੋਂ ਸਾਫ ਤੌਰ ਤੇ ਕਿਹਾ ਗਿਅਾ ਹੈ ਕਿ ੳੁਹ ਅਾਪਣੇ ਕਰਮਚਾਰੀਅਾਂ ਦੇ ਹੱਕਾਂ ਦਾ ਧਿਅਾਨ ਰੱਖਣ, ਕਿੳੁਕਿ ਇੰਨੀਅਾਂ ਵੱਡੀਅਾਂ ਕੰਪਨੀਅਾਂ ਨੂੰ ਅਜਿਹਾ ਕਰਨਾ ਬਿਲਕੁਲ ਵੀ ਨਹੀਂ ਸੋਭਦਾ | ਬਰਗਰ ਕਿੰਗ ਨੂੰ ਜੋ $3500 ਜੁਰਮਾਨਾ ਕੀਤਾ ਗਿਅਾ ਹੈ, ੳੁਹ ਡ੍ਰਿੳੂ ਦਿਸਾਈ ਨੂੰ ਦਿੱਤਾ ਜਾਵੇਗਾ | 
ਦੱਸਣਯੋਗ ਹੈ ਕਿ ਓਟੇਅਰਜ਼ ਰੈਸਟੋਰੈਂਟ ਗਰੁੱਪ ਵਲੋਂ ਬਰਗਰ ਕਿੰਗ ਦੇ 82 ਰੈਸਟੋਰੈਂਟ ਨਿੳੂਜ਼ੀਲੈਂਡ ਵਿੱਚ ਚਲਾਏ ਜਾ ਰਹੇ ਹਨ |