ਆਕਲੈਂਡ – ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਦੀ ਸਰਪ੍ਰਸਤੀ ਹੇਠ ਚੱਲਦੇ ਦਸਮੇਸ਼ ਸਪੋਰਟਸ ਕਲੱਬ ਟੀ ਪੁੱਕੀ ਵੱਲੋਂ ਫੈਡਰੇਸ਼ਨ ਦੇ ਕਲੰਡਰ ਅਨੁਸਾਰ ਦਿੱਤੇ ਪ੍ਰੋਗਰਾਮ ਵਿਚ ਟੀ ਪੁੱਕੀ ਦੇ ਟੂਰਨਾਮੈਂਟ ਦੀ ਤਾਰੀਖ ਤਿੰਨ ਮਾਰਚ ਤਹਿ ਕੀਤੀ ਸੀ | ਜੋ ਕਿ ਕਲੱਬ ਅਤੇ ਫੈਡਰੇਸ਼ਨ ਵੱਲੋਂ ਕਿਸੇ ਤਕਨੀਕੀ ਕਾਰਨਾਂ ਕਰਕੇ ਇੱਕ ਬਾਰ ਰੱਦ ਕਰ ਦਿੱਤੀ ਹੈ | ਕਲੱਬ ਦੇ ਆਗੂਆਂ ਵੱਲੋਂ ਐਨ ਜ਼ੈੱਡ ਪੰਜਾਬੀ ਨੂੰ ਦਿੱਤੀ ਸੂਚਨਾਂ ਅਨੁਸਾਰ ਜਲਦ ਹੀ ਫੈਡਰੇਸ਼ਨ ਨਾਲ ਤਹਿ ਕਰਕੇ ਅਗਲੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਜਾਵੇਗਾ |