ਦਰਦਨਾਕ ਹਾਦਸੇ ਦਾ ਕਾਰਨ ਬਨਣ ਵਾਲੇ ਚੀਨੀ ਯਾਤਰੀ ਦਾ 2 ਸਾਲ ਲਈ ਲਾਇਸੈਂਸ ਰੱਦ, ਹਜ਼ਾਰਾਂ ਡਾਲਰ ਜੁਰਮਾਨਾ…

0
126

ਆਕਲੈਂਡ (20 ਜੂਨ, ਹਰਪ੍ਰੀਤ ਸਿੰਘ) :  ਮਾਰਚ ਵਿੱਚ ਚੀਨੀ ਯਾਤਰੀ ਵੱਲੋਂ ਟੋਪੋ ਨਜ਼ਦੀਕ ਕੀਤੇ ਗਏ ਭਿਆਨਕ ਸੜਕ ਹਾਦਸੇ ਵਿੱਚ ਉਸਦੇ ਹੀ 3 ਪਰਿਵਾਰਿਕ ਮੈਂਬਰਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ ਅਤੇ ਇਸ ਵਿੱਚ ਕਈ ਹੋਰ ਵੀ ਜਖਮੀ ਹੋਏ ਸਨ |
ਜਾਣਕਾਰੀ ਅਨੁਸਾਰ 50 ਸਾਲਾ ਲਾਈ ਜ਼ੂ 8 ਮਾਰਚ ਸਵੇਰੇ  ਬ੍ਰੇਮਰ ਰੋਡ 'ਤੇ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ |
ਅੱਜ ਟੀਮਰੂ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਉਸ ਨੂੰ $18,000 ਜੁਰਮਾਨਾ ਕੀਤਾ ਗਿਆ ਹੈ ਅਤੇ ਨਾਲ ਹੀ ਦੂਸਰੀ ਗੱਡੀ ਦੀ ਡਰਾਈਵਰ ਸੁਜੈਨ ਵੁੱਡ ਨੂੰ ਉਸ ਦੇ ਜ਼ਖਮੀ ਹੋਏ ਮੈਂਬਰਾਂ ਲਈ $2500 ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ | ਅਦਾਲਤ ਵਲੋਂ ਗਲਤ ਢੰਗ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਜ਼ੂ ਦਾ 2 ਸਾਲ ਲਈ ਡਰਾਈਵਿੰਗ ਲਾਈਸੈਂਸ ਵੀ ਰੱਦ ਕੀਤਾ ਗਿਆ ਹੈ |