ਦਰਦਨਾਕ ਹਾਦਸੇ ਵਿੱਚ 3 ਯਾਤਰੀਆਂ ਦੀ ਮੌਤ, 5 ਗੰਭੀਰ ਰੂਪ ਵਿੱਚ ਜਖਮੀ…

0
133

ਆਕਲੈਂਡ (8 ਮਾਰਚ) : ਸਾਊਥ ਕੈਂਟਰਬਰੀ ਵਿੱਚ ਵਾਪਰੇ ਭਿਆਨਕ ਹਾਦਸੇ ਵਿੱਚ 3 ਚੀਨੀ ਯਾਤਰੀਆਂ ਦੀ ਮੌਤ ਹੋਣ ਅਤੇ 5 ਯਾਤਰੀਆਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ | 
ਜਾਣਕਾਰੀ ਅਨੁਸਾਰ ਘਟਨਾ ਬ੍ਰੈਮਰ ਰੋਡ ਦੇ ਨਜ਼ਦੀਕ ਟਾਕਾਪੋ ਟਵੀਜ਼ਲ ਰੋਡ ਦੇ ਵਿਚਕਾਰ ਸਵੇਰੇ 10:55 ਵਜੇ ਵਾਪਰੀ ਦੱਸੀ ਜਾ ਰਹੀ ਹੈ | ਜਿਕਰਯੋਗ ਹੈ ਕਿ ਸੜਕ ਨੂੰ ਪਹਿਲਾਂ ਬੰਦ ਕੀਤਾ ਗਿਆ ਸੀ, ਪਰ ਹੁਣ ਦੁਬਾਰਾ ਤੋਂ ਖੋਲ ਦਿੱਤਾ ਗਿਆ ਹੈ | 
ਜਖਮੀ ਯਾਤਰੀਆਂ ਨੂੰ ਡੂਨੇਡਿਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ |