ਦਿਲਾਵਰ ਸਿੰਘ ਹਰੀਪੁਰ ਦੀ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ…

0
192

ਅਾਕਲੈਂਡ (26 ਜੁਲਾਈ) : ਆਕਲੈਂਡ ਦੇ ਟਾਕਨੀਨੀ ਦੇ ਵਸਨੀਕ ,ਕਬੱਡੀ ਦੇ ਸਟਾਰ ਖਿਡਾਰੀ ਵਜੋਂ ਆਪਣੀ ਧੱਕ ਪਾਉਣ ਵਾਲੇ ਅਤੇ ਮੌਜੂਦਾ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਮੀਤ ਪ੍ਰਧਾਨ ਦਿਲਾਵਰ ਸਿੰਘ ਹਰੀਪੁਰ ਦੀ ਇੰਡੀਅਨ ਉਵਰਸੀਜ ਕਾਂਗਰਸ ਦੇ ਜਰਨਲ ਸਕੱਤਰ ਵਜੋਂ ਨਿਯੁਕਤੀ ਤੇ ਕਬੱਡੀ ਫੈਡਰੇਸ਼ਨ ਤੇ ਖਿਡਾਰੀ ਵਰਗ ਵਜੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ । ਫੈਡਰੇਸ਼ਨ ਦੇ ਚੇਅਰਮੈਨ ਪੰਮੀ ਬੋਲੀਨਾ ਮੁਤਾਬਕ ਇਸ ਤਰਾਂ ਪੰਜਾਬ ਦੀ ਹੁਕਮਰਾਨ ਕਾਂਗਰਸ ਪਾਰਟੀ ਵਿੱਚ ਦਿਲਾਵਰ ਹਰੀਪੁਰ ਦੇ ਮਾਧਿਅਮ ਰਾਹੀਂ ਪਰਵਾਸੀ ਖਿਡਾਰੀਆਂ ਤੇ ਮਾਂ ਖੇਡ ਕਬੱਡੀ ਦਾ ਪੱਖ ਮਜ਼ਬੂਤ ਹੋਵੇਗਾ । ਐਨ ਜੈੱਡ ਪੰਜਾਬੀ ਨਿਊਜ ਨਾਲ ਗੱਲ ਕਰਦਿਆਂ ਦਿਲਾਵਰ ਹਰੀਪੁਰ ਨੇ ਕਿਹਾ , ਉਹ ਇਸ ਇਸ ਨਿਯੁਕਤੀ ਲਈ ਜਿੱਥੇ ਓਵਰਸੀਜ ਕਾਂਗਰਸ ਨਿਊਜੀਲੈਂਡ ਦੇ ਪ੍ਰਧਾਨ ਹਰਮਿੰਦਰ ਚੀਮਾ ਦਾ ਧੰਨਵਾਦੀ ਹੈ , ਉੱਥੇ ਇਹ ਵਾਅਦਾ ਵੀ ਕਰਦਾ ਹੈ ਕਿ ਉਹ ਖਿਡਾਰੀਆਂ ਦੀ ਇੱਕ ਧਿਰ ਵਜੋਂ ਓਵਰਸੀਜ ਕਾਂਗਰਸ ਵਿੱਚ ਕੰਮ ਕਰੇਗਾ । ਇਸ ਮੌਕੇ ਜੁਝਾਰ ਸਿੰਘ ਪੰਨੂਮਾਜਰਾ , ਇਕਬਾਲ ਸਿੰਘ ਬੋਦਲ  , ਗੋਪਾ ਬੈਂਸ ,ਗੋਪਾ ਟੀਪੁੱਕੀ ,ਗੋਲਡੀ ਸਹੋਤਾ ,ਕੰਤਾ ਧਾਲੀਵਾਲ ,ਐਸ ਪੀ ਲਾਹੌਰੀਆ ,ਜਸਕਰਨ ਧਾਲੀਵਾਲ  ਆਦਿ ਨੇ ਵੀ ਹਰੀਪੁਰ ਦੀ ਇਸ ਨਿਯੁਕਤੀ ਤੇ ਵਧਾਈ ਦਿੰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।