ਆਕਲੈਂਡ (6 ਮਾਰਚ) : ਸਾਰਾ ਹੈਲਰ ਜੋ ਕਿ ਯੂਐਸ ਹੈਲਰ ਬੈਵਰਲੇਜ ਕੰਸਲਟੈਂਸੀ ਵਿੱਚ ਮਾਸਟਰ ਆਫ ਵਾਈਨ ਹਨ, ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਾਈਨਯਾਰਡ ਵਿੱਚ ਨਿਵੇਸ਼ ਕਰਕੇ ਪੈਸਾ ਕਮਾਉਣਾ ਚਾਹੁੰਦਾ ਹੈ ਤਾਂ ਉਸ ਲਈ ਸਭ ਤੋਂ ਵਧੀਆ ਜਗਾ ਨਿਊਜ਼ੀਲੈਂਡ ਹੈ, ਕਿਉਕਿ ਦੁਨੀਆ ਭਰ ਦੇ ਮੌਸਮ ਦੇ ਬਦਲਾਂਵਾਂ ਦੇ ਬਾਵਜੂਦ ਨਿਊਜ਼ੀਲੈਂਡ ਦਾ ਵਾਤਾਵਰਨ ਵਾਈਨ ਬਨਾਉਣ ਲਈ ਸਭ ਤੋਂ ਚੰਗਾ ਸਾਬਿਤ ਹੋ ਰਿਹਾ ਹੈ ਅਤੇ ਇਥੋਂ ਦੀ ਮਿੱਟੀ ਵਾਤਾਵਰਨ ਵਿੱਚ ਪੌਦਿਆਂ ਨੂੰ ਪ੍ਰਫੂਲਿਤ ਕਰਨ ਲਈ ਬਹੁਤ ਲਾਭਦਾਇਕ ਹੈ |
ਕੈਲਫੋਰਨੀਆ ਅਤੇ ਆਸਟ੍ਰੇਲੀਆ ਵਿੱਚ ਵੀ ਵਾਈਨ ਬਨਾਉਣ ਵਾਲਿਆਂ ਨੂੰ ਮੌਸਮ ਦੀ ਮਾਰ ਝੱਲਣੀ ਪੈ ਰਹੀ ਹੈ, ਪਰ ਨਿਊਜ਼ੀਲੈਂਡ ਦਾ ਵਾਤਾਵਰਨ ਇਸ ਸਭ ਦੇ ਉਲਟ ਹੈ |
ਹਾਲਾਂਕਿ ਨਿਊਜ਼ੀਲੈਂਡ ਦੇ ਕਾਨੂੰਨ ਅਨੁਸਾਰ ਕੋਈ ਵਿਦੇਸ਼ੀ ਇੱਥੇ ਜਿਆਦਾ ਜਮੀਨ ਨਹੀਂ ਖ੍ਰੀਦ ਸਕਦਾ, ਪਰ ਹੋਰਟੀਕਲਚਰ ਲਈ 5 ਹੈਕਟੇਅਰ ਤੱਕ ਜਮੀਨ ਖ੍ਰੀਦਣ ਦੀ ਤਜਵੀਜ ਹੈ ਅਤੇ ਇੰਨੇ ਵੱਡੇ ਇਲਾਕੇ ਵਿੱਚ ਵਾਈਨ ਬਣਾ ਕੇ ਬਹੁਤ ਕਮਾਈ ਕੀਤੀ ਜਾ ਸਕਦੀ ਹੈ |