ਦੋਸ਼ ਮੁਕਤ ਐਲਾਨੀ ਗਈ ਨੈਸ਼ਨਲ ਦੀ ਐਮ.ਪੀ. ਮੈਗੀ ਬੈਰੀ

0
225

ਆਕਲੈਂਡ (1 ਅਗਸਤ, ਹਰਪ੍ਰੀਤ ਸਿੰਘ): ਨੈਸ਼ਨਲ ਪਾਰਟੀ ਦੀ ਮੈਂਬਰ ਪਾਰਲੀਮੈਂਟ ਮੈਗੀ ਬੈਰੀ, ਜਿਸ 'ਤੇ ਆਪਣੇ ਹੀ ਇੱਕ ਕਰਮਚਾਰੀ ਤੋਂ ਦਫਤਰੀ ਸਮੇਂ ਦੌਰਾਨ ਪਾਰਟੀ ਦੇ ਫੰਕਸ਼ਨ ਦੇ ਕੰਮ ਕਰਵਾਉਣ ਦੇ ਦੋਸ਼ ਲੱਗੇ ਸਨ।

ਮੈਗੀ ਨੂੰ ਨਿਰਦੋਸ਼ ਦੱਸਦੀ ਪਾਰਲੀਮੈਂਟਰੀ ਸਰਵਿਸ ਦੀ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਮੈਗੀ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਜਿਸ ਕਰਕੇ ਹੁਣ ਮੈਗੀ ਖਿਲਾਫ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਉਂਦੀ ਜਾਏਗੀ। ਦੱਸਣਯੋਗ ਹੈ ਕਿ ਮੈਗੀ ਨੋਰਥਸ਼ੋਰ ਤੋਂ ਇਲਾਕੇ ਦੀ ਮੈਂਬਰ ਪਾਰਲੀਮੈਂਟ ਹੈ।