ਦੱਖਣੀ ਅਾਈਲੈਂਡ ਦੇ ਨਿਵਾਸੀਅਾਂ ਲਈ ਹੋਰ ਵੀ ਵਧੇਰੇ ਖਰਾਬ ਮੌਸਮ ਦੀ ਚੇਤਾਵਨੀ ਹੋਈ ਜਾਰੀ…

0
544

ਅਾਕਲੈਂਡ (7 ਜੂਨ) : ਬੁੱਧਵਾਰ ਦੀ ਸਵੇਰ ਦੱਖਣੀ ਅਾਈਲੈਂਡ ਦੇ ਲੋਕਾਂ ਲਈ ਬਰਫਬਾਰੀ ਦੇ ਵੱਖੋ-ਵੱਖ ਨਜ਼ਾਰਿਅਾਂ ਨਾਲ ਹੋਈ | ਪਰ ਨਾਲ ਹੀ ਪ੍ਰਸ਼ਾਸ਼ਣ ਵਲੋਂ ਸੜਕਾਂ ਤੇ ਬਲੈਕ ਅਾਈਸ ਦੀ ਚੇਤਾਵਨੀ ਵੀ ਕਾਰ ਚਾਲਕਾਂ ਲਈ ਜਾਰੀ ਕਰ ਦਿੱਤੀ ਗਈ ਸੀ | 
ਇਸਦੇ ਨਾਲ ਹੀ ਸੈਂਟਰਲ ਓਟੈਗੋ ਅਤੇ ਸਾੳੂਥ ਅਾਈਲੈਂਡ ਦੇ ਕਈ ਸਕੂਲ ਬੰਦ ਕਰਵਾਏ ਗਏ ਸਨ ਅਤੇ ਕੁਈਨਸਟਾੳਨ ਵਿੱਚ ਕਾਫੀ ਹਵਾਈ ੳੁਡਾਣਾ ਰੱਦ ਹੋਈਅਾਂ ਦੱਸੀਅਾਂ ਜਾ ਰਹੀਅਾਂ ਸਨ | 
ਅੈਨਜ਼ੈਡਟੀਏ ਵਲੋਂ ਜਿਅਾਦਾਤਰ ਸਾੳੂਥ ਅਾਈਲੈਂਡ ਦੀਅਾਂ ਸੜਕਾਂ ਤੇ ਵੀਰਵਾਰ ਨੂੰ ਬਲੈਕ ਅਾਈਸ ਦੀ ਚੇਤਾਵਨੀ ਜਾਰੀ ਕੀਤੀ ਗਈ ਅਤੇ ਇਹ ਚੇਤਾਵਨੀ ਵੀਰਵਾਰ ਸਵੇਰੇ ਵੀ ਲਾਗੂ ਰਹੇਗੀ | 
ਜਿਕਰਯੋਗ ਹੈ ਕਿ ਕਈ ਜਗਾਹਾਂ ਤੇ ਤਾਪਮਾਨ 0° ਤੋਂ ਵੀ ਹੇਠਾਂ ਪੁੱਜਣ ਦੀ ਗੱਲ ਕਹੀ ਗਈ ਹੈ ਅਤੇ ਰਾਤ ਭਰ ਤੇਜ ਹਵਾਂਵਾਂ ਅਤੇ ਬੱਦਲਵਾਈ ਰਹਿਣ ਦੀ ਵੀ ਸੰਭਾਵਨਾ ਜਤਾਈ ਗਈ ਹੈ |