ਦੱਖਣੀ ਆਕਲੈਂਡ ਦੇ ਭਾਈਚਾਰੇ ਵਲੋਂ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਖਤ ਕਾਨੂੰਨ ਬਨਾਉਣ ਦੀ ਮੰਗ…

0
153

ਆਕਲੈਂਡ (19 ਮਈ, ਹਰਪ੍ਰੀਤ ਸਿੰਘ) : ਦੱਖਣੀ ਆਕਲੈਂਡ ਦੇ ਵਿੱਚ ਹੋਏ ਇੱਕ ਹੋਰ ਕਤਲ ਤੋਂ ਬਾਅਦ ਹਥਿਆਰਾਂ ਸਬੰਧੀ ਸਖ਼ਤ ਕਾਨੂੰਨੀ ਨਿਯਮਾਂ ਦੀ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਪੁਲਿਸ ਨੂੰ ਪਿਆਕੋ ਸਟਰੀਟ ਓਟਾਰਾ ਵਿਚ ਹੋਈ ਗੋਲੀਬਾਰੀ ਵਿੱਚ 1 ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਬੁਲਾਇਆ ਗਿਆ ਸੀ। 
ਇਸ ਬਾਬਤ ਲੋਕਲ ਬੋਰਡ ਚੇਅਰ ਦੇ ਪ੍ਰਧਾਨ ਲੋਟੂ ਫੂਲੀ ਦਾ ਕਹਿਣਾ ਹੈ ਕਿ ਆਂਕੜਿਆਂ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਵਿੱਚ ਲੋਕਾਂ ਕੋਲ ਕਾਫੀ ਜਿਆਦਾ ਗਿਣਤੀ ਵਿੱਚ ਹਥਿਆਰ ਹਨ। ਜਿਸਦੇ ਚੱਲਦੇ ਸਖਤ ਨਿਯਮ ਬਨਾਉਣ ਦੀ ਜਰੂਰਤ ਹੈ। ਉਨਾਂ ਇਹ ਵੀ ਕਿਹਾ ਕਿ ਕ੍ਰਾਈਸਚਰਚ ਵਿੱਚ ਹੋਇਆ ਹਮਲਾ ਵੀ ਕਿਤੇ ਨਾ ਕਿਤੇ ਇਸੇ ਦਾ ਹੀ ਕਾਰਨ ਹੈ। ਅਤੇ ਅਜਿਹੀਆਂ ਘਟਨਾਂਵਾਂ ਨੂੰ ਰੋਕਣ ਲਈ ਹਥਿਆਰ ਰੱਖਣ ਦੇ ਨਿਯਮਾਂ ਸਖਤ ਬਨਾਉਣਾ ਲਾਜ਼ਮੀ ਹੈ।