ਧਿਅਾਨ ਨਾਲ ਨਿੳੂਜ਼ੀਲੈਂਡ ਵਾਸੀਓ ਜੇਕਰ ਅਾਹ ਫੋਨ ਅਾਇਅਾ ਤਾਂ ਲੱਗ ਸਕਦਾ ਹੈ $50 ਪ੍ਰਤੀ ਮਿੰਟ ਦਾ ਲੱਗ ਸਕਦਾ ਹੈ ਚੂਨਾ…

0
188

ਅਾਕਲੈਂਡ (30 ਅਪ੍ਰੈਲ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਪੁਲਿਸ ਵਲੋਂ ਨਿੳੂਜ਼ਲੈਂਡ ਵਾਸੀਅਾਂ ਨੂੰ ਇੱਕ ਨਵੀਂ ਧੋਖਾਧੜੀ ਤੋਂ ਬਚਣ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਧੋਖਾਧੜੀ ਤਹਿਤ $50 ਪ੍ਰਤੀ ਮਿੰਟ ਕਾਲ ਦੇ ਹਿਸਾਬ ਨਾਲ ਪੈ ਜਾਂਦੀ ਹੈ | 
ਅਜਿਹੇ ਧੋਖੇਬਾਜ ਲੋਕ ਲੰਡਨ ਜਾਂ ਓਟੈਰੀਓ ਦੇ ਨੰਬਰ ਤੋਂ ਫੋਨ ਕਰਦੇ ਹਨ | 
ਕਈ ਮਾਮਲਿਅਾਂ ਵਿੱਚ ਤਾਂ ੳੁਕਤ ਠੱਗ ਫੋਨ ਕਰਨ ਤੋਂ ਪਹਿਲਾਂ ਮਿਸ ਕਾਲ ਜਾਂ ਮੈਸਜ ਵੀ ਕਰਦੇ ਹਨ, ਜਿਸਦੇ ਚੱਲਦੇ ਵਿਅਕਤੀ ੳੁਨਾਂ ਨੂੰ ਬੈਕ- ਕਾਲ ਕਰ ਦਿੰਦਾ ਹੈ ਅਤੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਕਾਲ ਦੇ $50 ਪ੍ਰਤੀ ਮਿੰਟ ਦੇ ਹਿਸਾਬ ਨਾਲ ਕਾਲ ਪੈ ਜਾਂਦੀ ਹੈ | 
ਇੰਨਾਂ ਹੀ ਨਹੀਂ ਜਿਅਾਦਾ ਪੈਸੇ ਠੱਗਣ ਲਈ ਵਿਅਕਤੀ ਦੀ ਕਾਲ ਕਈ ਵਾਰ ਹੋਲਡ ਤੇ ਲਗਾ ਦਿੱਤੀ ਜਾਂਦੀ ਹੈ ਜਾਂ ਫਿਰ ੳੁਸਨੂੰ ਗੱਲਾਂ ਵਿੱਚ ੳੁਲਝਾ ਕੇ ਰੱਖਿਅਾ ਜਾਂਦਾ ਹੈ | 
ਪੂਰੀ ਕਾਲ ਦੌਰਾਨ ਪਿੱਛੇ ਅਾੳੁਣ ਵਾਲੀ ਅਵਾਜ ਇਸ ਤਰਾਂ ਲੱਗਦੀ ਹੈ ਕਿ ਬਹੁਤ ਵੱਡੀ ਕੰਪਨੀ ਤੋਂ ਕਾਲ ਅਾਈ ਹੈ | ਜਿੰਨਾਂ ਸਮਾਂ ਵਿਅਕਤੀ ਕਾਲ ਹੋਲਡ ਕਰ ਕੇ ਰੱਖਦਾ ਹੈ, ੳੁਨੇ ੳੁਸ ਤੋਂ ਪੈਸੇ ਠੱਗੇ ਜਾਂਦੇ ਹਨ | ਪੁਲਿਸ ਵਲੋਂ ਹੁਣ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਫੋਨ ਨੰਬਰ ਤੁਹਾਡੇ ਸੰਪਰਕ ਵਿੱਚ ਹੈ ਤਾਂ ਹੀ ਫੋਨ ਚੁੱਕਿਅਾ ਜਾਵੇ, ਕਿੳੁਕਿ ਅਨਜਾਣ ਨੰਬਰ ਚੱਕਣ ਨਾਲ ਤੁਸੀਂ ਵੀ ਅਜਿਹੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ |