ਧੁੰਦ ਦੇ ਚੱਲਦਿਅਾਂ ਅਾਕਲੈਂਡ ਏਅਰਪੋਰਟ ਤੇ ਜਹਾਜਾਂ ਦੀ ਅਾਵਾਜਾਈ ਵਿੱਚ ਪਈ ਰੁਕਾਵਟ…

0
120

ਅਾਕਲੈਂਡ (16 ਜੂਨ) : ਅੱਜ ਸਵੇਰੇ ਅਾਕਲੈਂਡ ਏਅਰਪੋਰਟ ਤੇ ਭਾਰੀ ਧੁੰਦ ਦੇ ਚੱਲਦਿਅਾਂ ਡੇਢ ਘੰਟਾ ਜਹਾਜਾਂ ਦੀ ਅਾਵਾਜਾਈ ਬੰਦ ਰਹੀ | ਇਸ ਦੌਰਾਨ ਨਾ ਤਾਂ ਕੋਈ ਜਹਾਜ ੳੁਡਾਣ ਭਰ ਸਕਿਅਾ ਅਤੇ ਨਾ ਹੀ ਏਅਰਪੋਰਟ ਤੇ ੳੁਤਰ ਸਕਿਅਾ |
ਮਿਲੀ ਜਾਣਕਾਰੀ ਅਨੁਸਾਰ ਇਸ ਸਭ ਦੇ ਚੱਲਦਿਅਾਂ 28 ਘਰੇਲੂ ੳੁਡਾਣਾ ਪ੍ਰਭਾਵਿਤ ਹੋਈਅਾਂ ਅਤੇ 9 ਨੂੰ ਤਾਂ ਰੱਦ ਹੀ ਕਰਨਾ ਪਿਅਾ | ਹਾਲਾਂਕਿ ਅੰਤਰਰਾਸ਼ਟਰੀ ੳੁਡਾਣਾ ਤੇ ਇਸਦਾ ਕੋਈ ਅਸਰ ਨਹੀਂ ਪਿਅਾ | ਏਅਰਪੋਰਟ ਪੁੱਜਣ ਵਾਲੇ ਯਾਤਰੀਅਾਂ ਨੂੰ ਇਸ https://www.aucklandairport.co.nz/flights ਵੈੱਬਸਾਈਟ ਤੋਂ ੳੁਡਾਣਾ ਦੀ ਤਾਜਾ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਗਈ ਹੈ |