ਨਰਸਾਂ ਦੀ ਤਨਖਾਹ ਵਿੱਚ 9% ਦਾ ਵਾਧਾ, ਨਹੀਂ ਕਰਨਗੀਆਂ ਜੁਲਾਈ ਵਿੱਚ ਦੇਸ਼ ਭਰ ਵਿੱਚ ਹੜਤਾਲ

0
576

ਆਕਲੈਂਡ (31 ਜੁਲਾਈ) ਆਕਲੈਂਡ ਬਿਊਰੋ: ਪਿਛਲੇ ਕਾਫੀ ਲੰਬੇ ਸਮੇਂ ਤੋਂ ਨਿਊਜੀਲੈਂਡ ਭਰ ਵਿੱਚ ਨਰਸਾਂ ਵਲੋਂ ਆਪਣੀਆਂ ਤਨਖਾਹਾਂ ਵਧਾਉਣ ਅਤੇ ਕੰਮ-ਕਾਜ ਦੇ ਹਲਾਤਾਂ ਨੂੰ ਸੁਧਾਰਣ ਦੇ ਲਈ ਕਾਫੀ ਜੱਦੋ-ਜਹਿਦ ਕੀਤੀ ਜਾ ਰਹੀ ਸੀ ਅਤੇ ਇਸੇ ਦੇ ਚਲਦਿਆਂ ਨਰਸਾਂ ਵਲੋਂ ਜੁਲਾਈ ਵਿੱਚ ਨਿਊਜੀਲੈਂਡ ਭਰ ਵਿੱਚ ਹੜਤਾਲ ਕਰਨ ਦਾ ਮਨ ਬਣਾਇਆ ਜਾ ਰਿਹਾ ਸੀ।
ਪਰ ਉਸ ਤੋਂ ਪਹਿਲਾਂ ਹੀ ਜਿਲ੍ਹਾ ਸਿਹਤ ਬੋਰਡਾਂ ਵਲੋਂ ਉਨ੍ਹਾਂ ਦੇ ਪੱਖ ਵਿੱਚ ਫੈਸਲਾ ਸੁਣਾਉਂਦਿਆਂ ਤਨਖਾਹਾਂ ਵਿੱਚ ਵਾਧੇ ਦੀ ਗੱਲ ਨੂੰ ਪ੍ਰਵਾਨ ਕਰ ਲਿਆ ਗਿਆ ਹੈ। 
ਇਸ ਵਾਧੇ ਅਨੁਸਾਰ 2019 ਤੱਕ ਨਰਸਾਂ ਦੀ ਤਨਖਾਹ ਵਿੱਚ ਤਕਰੀਬਨ 9% ਦਾ ਵਾਧਾ ਹੋਏਗਾ ਜਾਂ ਫਿਰ ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਇਹ ਵਾਧਾ $200 ਪ੍ਰਤੀ ਹਫਤਾ ਹੋਏਗਾ।
ਹਾਲਾਂਕਿ ਨਰਸਿੰਗ ਐਸੋਸੀਏਸ਼ਨ ਵਲੋਂ 5 ਜੂਨ ਤੋਂ 15 ਤੱਕ ਵੋਟਿੰਗ ਕਰਕੇ ਇਸ ਵਾਧੇ ਤੇ ਫੈਸਲਾ ਲਿਆ ਜਾਵੇਗਾ ਕਿ ਇਸ ਵਾਧੇ ਨੂੰ ਅਪਨਾaੁਣਾ ਹੈ ਜਾਂ ਨਹੀਂ। ਪਰ ਸੂਤਰਾਂ ਤੋਂ ਮਿਲੇ ਹਵਾਲੇ ਅਨੁਸਾਰ ਇਸ ਗੱਲ ਦੇ ਬਹੁਤ ਘੱਟ ਮੌਕੇ ਬਣਦੇ ਹਨ ਕਿ ਨਰਸਾਂ ਇਸ ਵਾਧੇ ਨੂੰ ਠੁਕਰਾਉਣ।