ਨਵੇਂ ਕਾਨੂੰਨ ਤਹਿਤ ਗਰਭਪਾਤ ਹੋਣ ਵਾਲੀਆਂ ਮਹਿਲਾਵਾਂ ਨੂੰ ਮਿਲੇਗੀ ‘ਬਰੀਵਮੈਂਟ ਲੀਵ’

0
126

ਆਕਲੈਂਡ (9 ਅਗਸਤ): ਸੰਸਦ ਵਿੱਚ ਪੇਸ਼ ਕੀਤੇ ਗਏ ਨਵੇਂ ਬਿੱਲ ਤਹਿਤ ਗਰਭਕਾਲ ਦੌਰਾਨ ਕਿਸੇ ਵੀ ਸਮੇਂ ਜੇਕਰ ਕਿਸੇ ਮਹਿਲਾ ਦਾ ਗਰਭਪਾਤ ਹੁੰਦਾ ਹੈ ਤਾਂ ਉਹ ਮਹਿਲਾ ਨੂੰ ਬਰੀਵਮੈਂਟ ਲੀਵ ਲੈਣ ਦੀਆਂ ਹੱਕਦਾਰ ਹੋਣਗੀਆਂ।

ਲੇਬਰ ਐਮ ਪੀ ਜੀਨੀ ਐੰਡਰਸਨ ਨੇ ਇਸ ਬਿੱਲ ਤੇ ਸਪਸ਼ਟ ਢੰਗ ਨਾਲ ਬੋਲਦਿਆਂ ਦੱਸਿਆ ਕਿ ਗਰਭਪਾਤ ਇੱਕ ਦੁੱਖ ਭਰੀ ਅਜਿਹੀ ਘਟਨਾ ਹੈ ਜਿਸ ਵਿੱਚ ਮਹਿਲਾ ਨੂੰ ਸ਼ਰੀਰਿਕ ਤੌਰ ਤੇ ਦੁੱਖ ਪਹੁੰਚਾਉਂਦੀ ਹੀ ਹੈ ਪਰ ਉਸਨੂੰ ਮਾਨਸਿਕ ਤੌਰ ਤੇ ਵੀ ਕਾਫੀ ਪ੍ਰਭਾਵਿਤ ਕਰਦੀ ਹੈ, ਇਸਦੇ ਨਾਲ ਆਂਕੜਿਆਂ ਅਨੁਸਾਰ ਚਾਰਾਂ ਵਿੱਚੋਂ ਇੱਕ ਮਹਿਲਾ ਦਾ ਗਰਭਪਾਤ ਅਕਸਰ ਦੇਖਣ ਨੂੰ ਮਿਲਿਆ ਹੈ, ਜਿਸਦਾ ਮਤਲਬ ਹੈ ਹਜਾਰਾਂ ਮਹਿਲਾਵਾਂ ਇਸ ਦਰਦ ਅਤੇ ਦੁੱਖ ਭਰੇ ਸਮੇਂ ਚੋਂ ਗੁਜਰਣ ਨੂੰ ਮਜਬੂਰ ਹੁੰਦੀਆਂ ਹਨ ਅਤੇ ਇਸੇ ਸਭ ਨੂੰ ਧਿਆਨ ਵਿੱਚ ਰੱਖਦਿਆਂ ਇਹ ਬਿੱਲ ਸਰਕਾਰ ਵਲੋਂ ਪੇਸ਼ ਕੀਤਾ ਗਿਆ ਹੈ, ਜੋ ਕਿ ਮਹਿਲਾਵਾਂ ਨੂੰ ਸ਼ਰੀਰਿਕ ਅਤੇ ਮਾਨਸਿਕ ਤੌਰ ਤੇ ਆਰਾਮ ਦੇਣ ਵਿੱਚ ਕਾਫੀ ਸਹਾਇਤਾ ਕਰੇਗਾ।

ੁਦੱਸਣਯੋਗ ਹੈ ਕਿ ਇਹ ਛੁੱਟੀ ਉਨ੍ਹਾਂ ਮਹਿਲਾਵਾਂ ਨੂੰ ਨਹੀਂ ਮਿਲ ਸਕੇਗੀ ਜੋ ਆਪਣੀ ਮਰਜੀ ਦੇ ਚਲਦਿਆਂ ਗਰਭਪਾਤ ਕਰਵਾਉਣਗੀਆਂ, ਇਸਦੇ ਨਾਲ ਹੀ ਇਹ ਛੁੱਟੀ ਵੱਧ ਤੋਂ ਵੱਧ ਤਿੰਨ ਦੀ ਹੋਏਗੀ।