ਨਵੇਂ ਸਾਲ ਦੀ ਸ਼ੁਰੂਅਾਤ ਤੋਂ ਹੋਵੇਗੀ ਅਾਕਲੈਂਡ ਤੋਂ ਅੰਮ੍ਰਿਤਸਰ ਦੀ ੳੁਡਾਣ ਦੀ ਸ਼ੁਰੂਅਾਤ…

0
2309

ਆਕਲੈਂਡ (   29 ਮਈ)   (ਜਸਪ੍ਰੀਤ ਸਿੰਘ ਰਾਜਪੁਰਾ ) ਭਾਰਤੀ ਬਾਜ਼ਾਰ ਚ  ਤੇਜ਼ੀ ਨਾਲ ਵਧ ਰਹੀ ਮੰਗ ਦੇ ਚਲਦੇ , ਸਿੰਗਾਪੁਰ ਏਅਰਲਾਈਂਸ ਨੇ ਅਗਲੇ ਸਾਲ ਤੋਂ  ਪੰਜਾਬ ਦੇ ਸ਼ਹਿਰ ਸ੍ਰੀ ਅਮ੍ਰਿਤਸਰ ਸਾਹਿਬ   ਲਈ ਨਿਊਜ਼ੀਲੈਂਡ ਤੋਂ ਨਵੀ ਜਹਾਜ਼ ਸੇਵਾ  ਸ਼ੁਰੂ ਕਰਨ  ਐਲਾਨ ਕੀਤਾ ਹੈ | ਉਹਨਾਂ ਕਿਹਾ ਕਿ ਅਗਲੇ ਸਾਲ ਦੇ ਸ਼ੁਰੂ ਚ ਆਕਲੈਂਡ  ਅੰਮ੍ਰਿਤਸਰ ਸੇਵਾ ਸ਼ੁਰੂ ਹੋ ਜਾਵੇਗੀ | ਇਸ ਬਾਰੇ ਸਿੰਗਾਪੁਰ ਏਅਰਲਾਈਨਜ਼ ਦੇ ਖੇਤਰੀ ਉਪ ਪ੍ਰਧਾਨ ਫਿਲਿਪ ਗੋਹ  ਅਤੇ ਸਿੰਗਾਪੁਰ ਏਅਰਲਾਈਂਜ਼ ਦੇ ਜਨਰਲ ਮੈਨੇਜਰ ਸਾਈਮਨ  ਟੂਰਕੋਟੇ  ਨੇ ਅੱਜ ਨਿਊਜ਼ੀਲੈਂਡ ਚ   ਮੀਡੀਆ ਦੇ ਨਾਲ  ਇਸ ਵਿਸਥਾਰ ਬਾਰੇ ਜਾਣਕਾਰੀ ਸਾਂਝੀ ਕੀਤੀ |  ਅੱਜ ਸਵੇਰੇ ਆਕਲੈਂਡ ਵਿੱਚ ਸਿੰਗਾਪੁਰ ਏਅਰਲਾਈਨਜ਼ ਦੇ ਨਤੀਜਿਆਂ ਅਤੇ ਨਵੇਂ ਉਤਪਾਦ ਬਾਰੇ ਅਤੇ ਹਵਾਈ ਕੰਪਨੀ ਦੇ ਵਿਸ਼ਵ ਵਪਾਰ ਦੇ ਵਾਧੇ ਬਾਰੇ  ਸੰਤੁਸ਼ਟੀ ਪ੍ਰਗਟ ਕਰਦੇ  ਜਾਣਕਾਰੀ ਸਾਂਝੀ ਕੀਤੀ |  ਸ੍ਰੀ ਗੋਹ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ  ਮੌਜੂਦਾ ਬਾਜ਼ਾਰ ਦੀ ਸੇਵਾ ਲਈ ਅਤੇ ਸੰਸਾਰ ਭਰ ਵਿੱਚ ਨਵੇਂ ਰੂਟਾਂ  ਨੂੰ ਵਿਕਸਤ ਕਰਨ ਲਈ ਸਾਡੇ ਕੋਲ ਸਹੀ ਉਤਪਾਦ ਅਤੇ ਰਣਨੀਤੀਆਂ ਹਨ |  ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਸਾਈਮਨ  ਟੂਰਕੋਟੇ   ਨੇ ਕਿਹਾ, "ਅਸੀ ਪ੍ਰਮੁੱਖ  ਸਥਾਨ ਦੀ ਸੇਵਾ ਦੇ ਨਾਲ, ਅਸੀਂ ਆਪਣੇ ਮੁਸਾਫਰਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ  ਮਾਰਕਿਟ ਦੇ ਵਧੇਰੇ ਟਾਇਰ -2 ਅਤੇ ਟਾਇਰ 3 ਪੱਧਰ ਦੇ ਸ਼ਹਿਰਾਂ ਤੱਕ ਪਹੁੰਚਣ ਦੇ ਆਪਣੇ ਯਤਨਾਂ ਨੂੰ ਜਾਰੀ ਰੱਖ ਰਹੇ |  ਇਸ ਯਤਨਾਂ ਵਿਚ, ਅੰਮ੍ਰਿਤਸਰ ਦੇ ਰਸਤੇ ਖੁੱਲਣ ਨਾਲ ਨਿਊਜ਼ੀਲੈਂਡ ਵਿਚ ਰਹਿ ਰਹੇ ਪੰਜਾਬੀ ਭਾਈਚਾਰੇ ਲਈ ਇਕ ਵੱਡਾ ਤੋਹਫਾ ਹੋਵੇਗਾ ਅਤੇ ਇਸ ਦੇ ਨਾਲ ਨਾਲ ਕਾਰੋਬਾਰ ਕਰਨ ਵਾਲੇ ਵਪਾਰੀਆਂ  ਲਈ ਵੀ ਇਹ ਉਡਾਨ   ਲਾਭ ਵਾਲੀ ਸਾਬਿਤ ਹੋਵੇਗੀ |  ਸ੍ਰੀ ਗੋਹ ਨੇ ਕਿਹਾ ਕਿ ਅਸੀਂ ਸਕੂਟ ਏਅਰ  ਲਾਈਨ ਰਾਹੀਂ ਅੰਮ੍ਰਿਤਸਰ ਦੀ ਸੇਵਾ ਸ਼ੁਰੂ ਕਰ ਰਹੇ ਹੈ , ਜੋ ਸਿੰਗਾਪੁਰ ਦੀ ਸਸਤੀ ਲਾਗਤ  ਵਾਲੀ ਏਅਰਲਾਈਨ ਹੈ, ਜੋ ਕਿ ਸਿੰਗਾਪੁਰ ਏਅਰਲਾਇੰਸ ਦੀ ਸਹਾਇਕ ਕੰਪਨੀ ਬਜਟ ਐਵੀਏਸ਼ਨ ਹੋਲਡਿੰਗਜ਼ ਰਾਹੀਂ ਚਲਦੀ  ਹੈ |  ਉਸ ਦੇ ਸਹਿਯੋਗ ਨਾਲ ਇਹ ਸੇਵਾ ਸ਼ੁਰੂ ਹੋਵੇਗੀ  | ਸਕੂਟ ਏਅਰਲਾਈਨ ਨੇ ਜੂਨ 2012 ਵਿੱਚ ਸਿੰਗਾਪੁਰ ਤੋਂ ਉਡਾਣਾਂ, ਖਾਸ ਤੌਰ ਤੇ ਚੀਨ ਅਤੇ ਭਾਰਤ ਲਈ  ਸ਼ੁਰੂ ਕੀਤੀਆਂ ਸਨ | ਸ਼ੁਰੂ ਵਿਚ, ਸਕੂਟ  ਏਅਰਲਾਇਨ ਦੇ ਫਲੀਟ ਵਿਚ ਸਿੰਗਾਪੁਰ ਏਅਰਲਾਈਂਜ਼ ਤੋਂ ਪ੍ਰਾਪਤ ਹੋਏ ਬੋਇੰਗ 777 ਜਹਾਜ਼ ਸ਼ਾਮਲ ਕੀਤੇ ਗਏ ਸਨ ਅਤੇ ਫਿਰ  2015  ਤੋਂ ਬਾਅਦ  ਆਪਣੇ ਬੇੜੇ ਵਿਚ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਸ਼ਾਮਿਲ ਕਰ ਰਹੀ ਹੈ |  ਜੁਲਾਈ 2017 ਵਿਚ ਸਕੂਟ ਨੇ ਟਾਈਗਰ ਏਅਰਵੇਜ਼  ਨਾਮਕ ਏਅਰਲਾਈਨ ਨੂੰ ਖਰੀਦਿਆ ਸੀ – ਜੋ ਦੱਖਣ-ਪੂਰਬੀ ਏਸ਼ੀਆਈ, ਭਾਰਤੀ, ਚੀਨੀ ਅਤੇ ਆਸਟ੍ਰੇਲੀਆ ਬਾਜ਼ਾਰਾਂ ਵਿਚ ਕੰਮ ਕਰਦਾ ਸੀ |  ਇਸ ਮਹੱਤਵਪੂਰਨ ਐਲਾਨ  ਵਿੱਚ, ਮਹੱਤਵਪੂਰਨ ਇਹ ਸੀ ਕਿ ਮੁਸਾਫਰਾਂ ਨੂੰ ਆਪਣੇ ਹਵਾਈ ਸਫ਼ਰ ਦੌਰਾਨ  ਮਨੋਰੰਜਨ ਅਨੁਭਵ ਨੂੰ ਪਹਿਲਾ ਤੋਂ ਨਿਯੰਤਰਿਤ ਕਰਨ ਦਾ ਬਿਹਤਰ ਮੌਕਾ ਮਿਲ ਸਕੇਗਾ |   ਇਹਨਾਂ ਤਬਦੀਲੀਆਂ ਦੇ ਨਾਲ, ਮੁਸਾਫਰਾਂ ਨੂੰ ਪਹਿਲਾਂ ਤੋਂ ਐਪਸ ਡਾਊਨਲੋਡ ਕਰਨੀ ਹੋਵੇਗੀ ਅਤੇ ਉਸ ਐਪਸ ਦੀ  ਮੱਦਦ ਨਾਲ    ਚੁਣੇ ਗਏ ਫਲਾਇਟ  ਪ੍ਰੋਗਰਾਮਾਂ ਦੀ ਚੋਣ ਕਰਨ ਦੇ ਯੋਗ ਹੋ ਜਾਣਗੇ ਜੋ ਉਹ ਆਪਣੀ ਯਾਤਰਾ ਦੌਰਾਨ ਦੇਖਣਾ ਪਸੰਦ ਕਰਨਗੇ |