ਨਾਬਾਲਿਗ ਨੂੰ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਵਾਇਹਾਕੇ ਦੇ ਲਿੱਕਰ ਸਟੋਰ ਦਾ ਲਾਈਸੈਂਸ ਹੋ ਸਕਦਾ ਹੈ ਰੱਦ…

0
132

ਅਾਕਲੈਂਡ (3 ਸਤੰਬਰ) : ਪੁਲਿਸ ਵਲੋਂ ਕੀਤੇ ਗਏ ਇੱਕ ਸਟਰਿੰਗ ਅਾਪਰੇਸ਼ਨ ਵਿੱਚ ਵਾਇਹਾਕੇ ਅਾਈਲੈਂਡ ਦੇ ਫੋਰ ਸਕੁਏਅਰ ਲਿੱਕਰ ਸਟੋਰ ਮਾਲਕ ਵਲੋਂ 15 ਸਾਲਾ ਲੜਕੇ ਨੂੰ ਸ਼ਰਾਬ ਵੇਚਣ ਦਾ ਮਾਮਲਾ ਸਾਹਮਣੇ ਅਾਇਅਾ ਹੈ ਅਤੇ ਹੁਣ ਜੇਕਰ ੳੁਸ ਤੇ ਦੋਸ਼ ਸਾਬਿਤ ਹੋ ਗਏ ਤਾਂ ੳੁਸਦਾ ਲਾਈਸੈਂਸ ਰੱਦ ਕੀਤਾ ਜਾ ਸਕਦਾ ਹੈ | 
ਸਟੋਰ ਦੇ ਲਾਈਸੈਂਸ ਰੱਦ ਹੋਣ ਦੇ ਜਿਅਾਦਾ ਮੌਕੇ ਇਸ ਲਈ ਬਣ ਰਹੇ ਹਨ, ਕਿੳੁਕਿ ਨਾਬਾਲਿਗਾਂ ਨੂੰ ਸ਼ਰਾਬ ਵੇਚਣ ਦਾ ਮਾਮਲਾ ਸਟੋਰ ਵਲੋਂ 2 ਸਾਲਾਂ ਵਿੱਚ ਦੂਸਰੀ ਵਾਰ ਸਾਹਮਣੇ ਅਾਇਅਾ ਹੈ | ਦੱਸਣਯੋਗ ਹੈ ਕਿ ਜਦੋਂ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੇ 4 ਸਟਾਫ ਮੈਂਬਰ ਅਤੇ 8 ਗ੍ਰਾਹਕ ਸਟੋਰ ਤੇ ਮੌਜੂਦ ਸਨ | 
ਲਿੱਕਰ ਸਟੋਰ ਦੇ ਮਾਲਕ ਵਲੋਂ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਗਿਅਾ ਕਿ ੳੁਸਦੇ ਕਰਮਚਾਰੀ ਵਲੋਂ ਸ਼ਰਾਬ ਵੇਚੀ ਗਈ ਸੀ | ਪਰ ਸਿਸਟਮ ਵਿੱਚ ਖਰਾਬੀ ਅਾੳੁਣ ਦੇ ਚੱਲਦਿਅਾਂ ਅਤੇ ਗ੍ਰਾਹਕਾਂ ਦੀ ਵੱਧ ਗਿਣਤੀ ਦੇ ਚੱਲਦਿਅਾਂ, ੳੁਸਨੇ ਸਿਰਫ ਲੜਕੇ ਦੀ ਸਿਹਤ ਦੇਖ ਕੇ ੳੁਮਰ ਦਾ ਅੰਦਾਜਾ ਲਗਾਇਅਾ ਅਤੇ ਸ਼ਰਾਬ ਦੀ ਬੋਤਲ ਵੇਚ ਦਿੱਤੀ |