ਨਿਉਜੀਲੈੰਡ ਦੇ ਏਅਰਪੋਰਟਾ ਤੇ ਖੋਜੀ ਕੁੱਤਿਆਂ ਦੀ ਰੱਸੀ ਫੜ੍ਹਨ ਵਾਲੇ ਛੱਡ ਰਹੇ ਨੇ ਨੌਕਰੀਆਂ

0
135

18 ਮਹੀਨਿਆਂ 'ਚ 17 ਅਫ਼ਸਰ ਕਹਿ ਗਏ ਮਹਿਕਮੇ ਨੂੰ ਕਹਿ ਗਏ ਅਲਵਿਦਾ 

ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ ਬਿਊਰੋ)  ਨਿਊਜ਼ੀਲੈਂਡ ਨੂੰ ਹੋਰ ਮੁਲਕਾਂ ਤੋਂ ਆਉਣ ਵਾਲੇ ਕੀੜੇ-ਪਤੰਗਿਆਂ ਅਤੇ ਗੈਰ-ਕਾਨੂੰਨੀ ਚੀਜ਼ਾਂ ਨੂੰ ਰੋਕਣ ਦਾ ਜਿੰæਮਾ ਸੰਭਾਲਣ ਵਾਲੀ ਮਨਿਸਟਰੀ ਆਫ ਪ੍ਰਾਈਮਰੀ ਇੰਡਸਟਰੀ ਇਸ ਵੇਲੇ ਸੰਕਟ ਦਾ ਸ਼ਿਕਾਰ ਮੰਨੀ ਜਾ ਰਹੀ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਹੀ ਏਅਰਪੋਰਟ 'ਤੇ ਖੋਜੀ ਕੁੱਤਿਆਂ ਰਾਹੀਂ ਨਿਗਰਾਨੀ ਕਰਨ ਵਾਲੇ ਅੱਧੇ ਅਫ਼ਸਰ ਪਿਛਲੇ ਡੇਢ ਕੁ ਸਾਲ ਦੌਰਾਨ ਨੌਕਰੀਆਂ ਛੱਡ ਚੁੱਕੇ ਹਨ, ਜਿਸ ਕਰਕੇ ਪੂਰੀ ਚੈਕਿੰਗ ਨਹੀਂਂ ਹੁੰਦੀ। ਇਸ ਬਾਰੇ ਇਕ ਸੀਨੀਅਰ ਅਫ਼ਸਰ ਵੱਲੋਂ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ ਕਿ ਅਜਿਹਾ ਹੋਣ ਨਾਲ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ। ਇੱਕ ਅਫ਼ਸਰ ਨੇ ਤਾਂ ਇਹ ਕਹਿ ਨੌਕਰੀ ਛੱਡ ਦਿੱਤੀ ਕਿ ਕੰਮ ਕਰਨ ਵਾਲੀ ਥਾਂ 'ਜ਼ਹਿਰੀਲਾ' ਵਾਤਾਵਰਨ ਹੁੰਦਾ ਹੈ। ਹਾਂਲਾਂਕਿ ਅਧਿਕਾਰੀ ਅਜਿਹੇ ਕਿਸੇ ਸੰਕਟ ਤੋਂ ਇਨਕਾਰ ਕਰ ਰਹੇ ਹਨ।

  ਨਿਊਜਹੱਬ ਅਨੁਸਾਰ ਬਾਇਓ ਸਕਿਉਰਿਟੀ ਨੂੰ ਖ਼ਤਰੇ ਵਿੱਚ ਪਾ ਸਕਣ ਵਾਲੇ ਫ਼ਲ, ਬੀਜ ਅਤੇ ਪਲਾਂਟ ਵਰਗੀਆਂ ਚੀਜ਼ਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਖੋਜ਼ੀ ਕੁੱਤੇ ਅਤੇ ਅਮਲਾ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਪਰ ਸੱਚਾਈ ਇਹ ਹੈ ਕਿ ਖੋਜੀ ਕੁੱਤਿਆਂ ਰਾਹੀਂ ਖ਼ਤਰਨਾਕ ਚੀਜ਼ਾਂ ਲੱਭਣ ਵਾਲੇ ਆਕਲੈਂਡ ਦੇ ਕੁੱਲ 32 ਮੈਂਬਰਾਂ ਵਿੱਚੋਂ ਬਹੁਤ ਹੀ ਤਜਰਬੇਕਾਰ 17 ਅਫ਼ਸਰ ਪਿਛਲੇ 18 ਮਹੀਨਿਆਂ ਦੌਰਾਨ ਨੌਕਰੀਆਂ ਛੱਡ ਕੇ ਜਾ ਚੁੱਕੇ ਹਨ, ਕਿਉਂਕਿ ਉਨ੍ਹਾਂ ਦੀ ਮੈਨੇਜਮੈਂਟ ਨਾਲ ਨਹੀਂ ਬਣਦੀ ਸੀ। ਇਕ ਔਰਤ ਨੂੰ  ਇੱਕ ਕਰਕੇ ਨੌਕਰੀ ਛੱਡਣੀ ਪਈ ਕਿਉਂਕਿ ਉਸਦਾ ਡਿਊਟੀ ਰੋਸਟਰ ਬਦਲ ਦਿੱਤਾ  ਗਿਆ ਸੀ। ਪਰ ਜਦੋਂ ਉਸਨੇ ਮੈਨੇਜਮੈਂਟ ਨਾਲ ਗੱਲ ਕਰਨੀ ਚਾਹੀ ਤਾਂ ਉਸਨੂੰ ਕਹਿ ਦਿੱਤਾ ਗਿਆ ਕਿ ਜੇ ਉਹ ਕੰਮ ਨਹੀਂ ਕਰਨਾ ਚਾਹੁੰਦੀ ਤਾਂ ਨੌਕਰੀ ਛੱਡ ਕੇ ਜਾ ਸਕਦੀ ਹੈ।

ਇਸੇ ਕਰਕੇ ਸਵੇਰੇ 2 ਤੋਂ 5 ਵਜੇ ਤੱਕ ਆਉਣ ਵਾਲੀਆਂ ਫਲਾਈਟਾਂ ਰਾਹੀਂ ਇੰਟਰਨੈਸ਼ਨਲ ਟਰਮੀਨਲ 'ਤੇ ਆਉਣ ਵਾਲੀਆਂ ਯਾਤਰੀਆਂ ਦੀ ਕੋਈ ਜਾਂਚ ਨਹੀਂ ਹੁੰਦੀ ਕਿਉਂਕਿ 'ਗਰੀਨ ਲੇਨ' ਐਗਜ਼ਿਟ ਨੂੰ ਖੋਜੀ ਕੁੱਤਿਆਂ ਵਾਲੀ ਟੀਮ ਦਾ ਪ੍ਰਬੰਧ ਨਹੀਂ ਹੁੰਦਾ। ਜਿਸ ਕਰਕੇ ਏਜੰਸੀ ਦੇ ਇੱਕ ਅਫ਼ਸਰ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਨਿਊਜ਼ੀਲੈਂਡ ਤਾਂ ਪਹਿਲਾਂ ਖੇਤੀਬਾੜੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਫਰੂਟ ਫਲਾਈ, ਮਾਈਪਲਾਜਮਾ ਬੋਇਵਸ ਅਤੇ ਹੋਰ ਮੱਖੀਆਂ ਨੂੰ ਕੰਟਰੋਲ ਕਰਨ ਲਈ ਜੂਝ ਰਿਹਾ ਹੈ ਤਾਂ ਅਜਿਹੇ ਆਲਮ 'ਚ ਚੰਗੇ ਨਾਲ  ਚੈਕਿੰਗ ਨਾ ਹੋਣੀ ਹੋਰ ਵੀ ਘਾਤਕ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇ  'ਮੂੰਹ ਖੁਰ' ਦੀ ਬਿਮਾਰੀ ਦੇ ਵਾਇਰਸ ਇੱਕ ਵਾਰ ਦੇਸ਼ 'ਚ ਆ ਗਏ ਤਾਂ 20 ਬਿਲੀਅਨ ਡਾਲਰ ਦਾ ਘਾਟਾ ਪੈ ਸਕਦਾ ਹੈ।

ਹਾਲਾਂਕਿ ਐਮਪੀਆਈ ਦੇ (ਬੋਰਡਰ ਕਲੀਅਰੈਂਸ ਨਾਰਥਰਨ ਪਸੈਂਜਰ) ਮੈਨੇਜਰ ਕਰਿਗ ਹਿਊਗਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਏਜੰਸੀ ਨੂੰ ਅਫ਼ਸਰਾਂ ਦੇ ਨੌਕਰੀ ਛੱਡਣ ਕਰਕੇ ਕੋਈ ਸੰਕਟ ਆਇਆ ਹੈ। ਉਨ੍ਹਾਂ ਅਨੁਸਾਰ ਬਾਇਓ ਸਕਿਉਰਿਟੀ ਚੈੱਕ ਲਈ ਪੂਰਾ ਪ੍ਰਬੰਧ ਹੈ। ਹਾਂਲਕਿ ਉਨ੍ਹਾਂ ਮੰਨਿਆ ਕਿ ਸਟਾਫ਼ ਦੇ ਕੁੱਝ ਮੈਂਬਰ ਮੈਨੇਜਮੈਂਂਟ ਤੋਂ ਜਿਆਦਾ ਖੁਸ਼ ਨਹੀਂ ਹੈ।