ਨਿਊਜ਼ੀਲੈਂਡ ਵਾਸੀ ਨੇ ਡਾਰਵਿਨ ਵਿੱਚ ਹੋਏ ਕਾਤਿਲਾਨਾ ਹਮਲੇ ਵਿੱਚ ਆਪਣੀ ਜਾਨ ਗਵਾ ਕੇ ਬਚਾਈ ਕਈਆਂ ਦੀ ਜਾਨ…

0
169

ਆਕਲੈਂਡ (7 ਜੂਨ, ਹਰਪ੍ਰੀਤ ਸਿੰਘ) : ਆਸਟ੍ਰੇਲੀਆ ਦੇ ਡਾਰਵਿਨ ਵਿੱਚ ਇੱਕ ਹਥਿਆਰਬੰਦ ਵਿਅਕਤੀ ਵਲੋਂ ਕਈ ਬੇਦੋਸ਼ਿਆਂ ਨੂੰ ਗੋਲੀ ਨਾਲ ਭੁੰਨ ਦਿੱਤਾ ਗਿਆ ਸੀ ਅਤੇ ਕਈ ਇਸ ਮਾਮਲੇ ਵਿੱਚ ਗੰਭੀਰ ਜਖਮੀ ਹੋਏ ਸਨ |
ਇਸ ਹਮਲੇ ਨੂੰ ਰੋਕਣ ਲਈ ਨਿਊਜ਼ੀਲੈਂਡ ਦੇ ਆਸਟ੍ਰੇਲੀਆ ਰਹਿੰਦੇ 52 ਸਾਲਾ ਵਿਅਕਤੀ ਨੇ ਆਪਣੀ ਬਹਾਦਰੀ ਦਿਖਾਉਂਦਿਆਂ ਜਾਨ ਦੀ ਵੀ ਪਰਵਾ ਨਾ ਕੀਤੀ ਅਤੇ ਹਮਲਾਵਰ ਨੂੰ ਜਖਮੀ ਕਰ ਦਿੱਤਾ | ਜਿਸਦੇ ਕਰਕੇ ਪੁਲਿਸ ਉਸਨੂੰ ਫੜ ਸਕੀ |
ਪਰ ਇਸ ਹਮਲੇ ਵਿੱਚ ਉਕਤ 52 ਸਾਲਾ ਰੋਬਰਟ ਕਰਟਨੀ, ਜੋ ਕਿ ਬਤੌਰ ਸਕਿਓਰਿਟੀ ਗਾਰਡ ਮਿੰਡਿਲ ਬੀਚ ਕਸੀਨੋ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਜਖਮਾਂ ਦੀ ਤਾਪ ਨਾ ਝੱਲਦਿਆਂ ਸਦਾ ਦੀ ਨੀਂਦ ਸੌਂ ਗਿਆ |
ਜਦੋਂ ਹਮਲਾਵਰ ਗੋਲੀਆਂ ਚਲਾ ਰਿਹਾ ਸੀ ਤਾਂ ਉਸਨੂੰ ਰੋਕਣ ਲਈ ਰੋਬਰਟ ਨੇ ਉਸਦੇ ਛੁਰਾ ਮਾਰ ਕੇ ਉਸਨੂੰ ਜਖਮੀ ਕਰਨ ਦਿੱਤਾ | ਪਰ ਇਸ ਜਦੋ-ਜਹਿਦ ਵਿੱਚ ਰੋਬਰਟ ਦੇ ਵੀ ਗੋਲੀ ਲੱਗ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ |