ਨਿਊਜ਼ੀਲੈਂਡ ਸਰਕਾਰ ਦਾ ਵੱਡਾ ਫੈਸਲਾ…

0
163

ਨਿਊਜ਼ੀਲੈਂਡ ਸਰਕਾਰ ਵਲੋਂ ਬੋਇੰਗ-737 ਮੈਕਸ 8 ਸ਼੍ਰੇਣੀ ਦੇ ਜਹਾਜਾਂ 'ਤੇ ਲਗਾਈ ਰੋਕ…
ਆਕਲੈਂਡ (13 ਮਾਰਚ) :  ਐਤਵਾਰ ਨੂੰ ਇਥੋਪੀਆ ਵਿੱਚ ਵਾਪਰੇ ਹਾਦਸੇ ਵਿੱਚ 157 ਲੋਕ ਮਾਰੇ ਗਏ ਸਨ, ਜਿਸ ਤੋਂ ਨਿਊਜ਼ੀਲੈਂਡ ਸਰਕਾਰ ਨੇ ਸਬਕ ਲੈਂਦਿਆਂ ਨਿਊਜ਼ੀਲੈਂਡ ਵਿੱਚ ਬੋਇੰਗ-737 ਮੈਕਸ 8 ਸ਼੍ਰੇਣੀ ਦੇ ਜਹਾਜਾਂ ਦੇ ਉਡਾਣ ਭਰਨ 'ਤੇ ਰੋਕ ਲਗਾ ਦਿੱਤੀ ਹੈ | 
ਦੱਸਣਯੋਗ ਹੈ ਕਿ ਇਹ ਹਾਦਸਾ ਗ੍ਰਸਤ ਹੋਇਆ ਜਹਾਜ ਬਿਲਕੁਲ ਨਵਾਂ ਸੀ ਅਤੇ ਅਮਰੀਕਾ ਵਲੋਂ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ | ਬੀਤੀ ਅਕਤੂਬਰ ਵਿੱਚ ਵੀ ਅਜਿਹਾ ਹਾਦਸਾ ਵਾਪਰਿਆ ਸੀ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ ਅਤੇ ਜਹਾਜ ਇਸੇ ਸ਼੍ਰੇਣੀ ਦਾ ਹੀ ਸੀ | 
ਇਸ ਹਾਦਸੇ ਤੋਂ ਬਾਅਦ ਨਿਊਜ਼ੀਲੈਂਡ ਤੋਂ ਪਹਿਲਾਂ ਚੀਨ, ਇੰਡੋਨੇਸ਼ੀਆ,ਇਥੋਪੀਆ ਵਲੋਂ ਵੀ ਅਜਿਹਾ ਫੈਸਲਾ ਲੈਂਦਿਆਂ ਇੰਨਾਂ ਜਹਾਜਾਂ ਦੀ ਵਰਤੋ 'ਤੇ ਪਾਬੰਦੀ ਲਗਾਈ ਗਈ ਸੀ |