ਆਕਲੈਂਡ (17 ਮਾਰਚ) : ਬੀਤੇ ਦਿਨੀਂ ਕ੍ਰਾਈਸਚਰਚ ਵਿੱਚ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ ਸਨ |
ਇਸ ਬਾਬਤ ਕੁਝ ਪ੍ਰਤਖਦਰਸ਼ੀਆਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਲ-ਨੂਰ ਮਸਜਿਦ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਲਾਈਨਵੁੱਡ ਅਵੈਨਿਊ ਮਸਜਿਦ ਵਿੱਚ ਇੱਕ ਨੌਜਵਾਨ ਵਲੋਂ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਗਿਆ | ਜਿਸਦੇ ਚੱਲਦੇ ਕਾਫੀ ਲੋਕਾਂ ਦੀ ਜਾਨ ਬੱਚ ਗਈ |
ਜਾਣਕਾਰੀ ਅਨੁਸਾਰ ਜਦੋਂ ਹਮਲਾਵਰ ਦਾ ਧਿਆਨ ਕੁਝ ਪਲਾਂ ਲਈ ਕਿਸੇ ਹੋਰ ਪਾਸੇ ਹੋਇਆ ਤਾਂ ਮੌਕੇ ਦਾ ਫਾਇਦਾ ਚੁੱਕਦਿਆਂ ਨੌਜਵਾਨ ਨੇ ਹਮਲਾਵਰ ਨੂੰ ਜ਼ੋਰ ਨਾਲ ਧੱਕਾ ਮਾਰਿਆ ਅਤੇ ਉਸ ਦੀ ਬੰਦੂਕ ਨੂੰ ਫੜ ਲਿਆ। ਉਹ ਬੰਦੂਕ ਦਾ ਟ੍ਰਿਗਰ ਲੱਭਣ ਲੱਗਾ ਤਾਂ ਕਿ ਹਮਲਾਵਰ 'ਤੇ ਹਮਲਾ ਕਰ ਸਕੇ ਪਰ ਉਸ ਨੂੰ ਟ੍ਰਿਗਰ ਨਾ ਮਿਲਿਆ ਅਤੇ ਹਮਲਾਵਰ, ਮਸਜਿਦ ਤੋਂ ਬਾਹਰ ਖੜ੍ਹੀ ਗੱਡੀ ਉਹ ਆਪਣੇ ਸਾਥੀਆਂ ਨਾਲ ਭੱਜ ਗਿਆ |
ਹਾਲਾਂਕਿ ਇਸ ਬਹਾਦਰ ਨੌਜਵਾਨ ਦਾ ਅਜੇ ਨਾਂ ਪਤਾ ਨਹੀਂ ਲੱਗਾ ਪਰ ਲੋਕਾਂ ਦੇ ਦੱਸੇ ਅਨੁਸਾਰ ਉਹ ਕਈ ਵਾਰ ਮਸਜਿਦ ਵਿੱਚ ਆ ਕੇ ਸੇਵਾ ਕਰਦਾ ਹੁੰਦਾ ਸੀ।