ਨਿਊਜੀਲੈਂਡ ਵਿੱਚ ਇੱਕ ਯੁੱਗ ਦਾ ਹੋਇਆ ਅੰਤ – ਸ. ਦੌਲਤ ਸਿੰਘ ਬਿੰਦਰਾ ਦਾ ਸਦੀਵੀ ਵਿਛੋੜਾ…

0
252

ਆਕਲੈਂਡ (30 ਜੂਨ): ਸ. ਦੌਲਤ ਸਿੰਘ ਬਿੰਦਰਾ (1929-2018), ਜਿਨ੍ਹਾਂ ਦਾ ਨਿਊਜੀਲੈਂਡ ਦੇ ਪਹਿਲੇ ਗੁਰਦੁਆਰਾ ਸਾਹਿਬ, ਜੋ ਕਿ ਟੀ ਰਾਪਾ, ਹੈਮਿਲਟਨ, ਵਿੱਚ ਬਣਾਏ ਜਾਣ ਲਈ ਅਹਿਮ ਯੋਗਦਾਨ ਰਿਹਾ ਸੀ। ਅੱਜ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਸਦਾ ਲਈ ਪਰਮ ਪਿਤਾ ਪ੍ਰਮਾਤਮਾ ਦੇ ਚਰਨਾ ਵਿੱਚ ਜਾ ਬਿਰਾਜੇ ਹਨ।
ਉਨ੍ਹਾਂ ਸਿੱਖ ਭਾਈਚਾਰੇ ਨੂੰ ਇੱਥੇ ਪ੍ਰਫੁਲਿੱਤ ਕਰਨ ਲਈ ਅਹਿਮ ਯੋਗਦਾਨ ਨਿਭਾਇਆ ਅਤੇ ਉਨ੍ਹਾਂ ਨੂੰ ਇਸੇ ਦੇ ਚਲਦਿਆਂ ਕੁਈਨ ਸਰਵਿਸ ਮੈਡਲ ਨਾਲ ਵੀ ਸਨਮਾਨਿਆ ਗਿਆ।
ਭਾਈਚਾਰੇ ਸਬੰਧਿਤ ਕਈ ਮੀਲ ਪੱਥਰ ਸਥਾਪਿਤ ਕਰਨ ਲਈ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਦੁਆਰਾ ਨਿਊਜੀਲੈਂਡ ਦੇ ਸਿੱਖਾਂ ਲਈ ਦਿੱਤੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸ ਦੁੱਖ ਦੀ ਘੜੀ ਮੌਕੇ ਨਿਊਜੀਲੈਂਡ ਦੀਆਂ ਵੱਖੋ-ਵੱਖ ਸਿੱਖ ਸੰਸਥਾਵਾਂ ਵਲੋਂ ਗਹਿਰੇ ਪ੍ਰਗਟਾਵਾ ਕੀਤਾ ਜਾਂਦਾ ਹੈ।
ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਦੇਵੇ। ਅੰਤਿਮ ਸੰਸਕਾਰ ਦੀ ਤਾਰੀਖ ਬਾਰੇ ਜਲਦ ਹੀ ਦੱਸ ਦਿੱਤਾ ਜਾਵੇਗਾ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 078243812 ਤੇ ਸੰਪਰਕ ਕੀਤਾ ਜਾ ਸਕਦਾ ਹੈ।