ਨਿਊਜੀਲੈਂਡ ਵਿੱਚ 20 ਗੁਰੂਘਰਾਂ ਦੀਆਂ ਕਮੇਟੀਆਂ ਵਲੋਂ ਹਰਨੇਕ ਦੇ ਕੂੜ ਪ੍ਰਚਾਰ ਦਾ ਲਿਆ ਗਿਆ ਸਖਤ ਨੋਟਿਸ

0
298

ਅਾਕਲੈਂਡ (15 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਨਿੳੂਜ਼ੀਲੈਂਡ ਵਿੱਚ ਪਹਿਲੀ ਵਾਰ 20 ਗੁਰੂ ਘਰਾਂ ਦੀ ਮੀਟਿੰਗ ਹੋਈ ਹੈ | ਇਸ ਮੀਟਿੰਗ ਵਿੱਚ ਹਰਨੇਕ ਨੇਕੀ ਦੇ ਰੇਡੀਓ ਵਿਰਸਾ ਦੇ ਸਬੰਧ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਅਾ |
ਇਸ ਮੌਕੇ ਗੁਰੂ ਘਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਿਬਨਾਂ ਿਕਸੇ ਝਗੜੇ ਦੇ ਵਾਪਿਸ ਲਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਫੈਸਲੇ ਦੀ ਪੂਰੀ ਸਲਾਘਾ ਕੀਤੀ ਗਈ | ੳੁਨਾਂ ਕਿਹਾ ਕਿ ਸੰਸਥਾਂਵਾਂ ਇਸ ਫੈਸਲੇ ਦਾ ਇਕਜੁੱਟ ਹੋ ਕੇ ਸਮਰਥਨ ਵੀ ਕਰਦੀਅਾਂ ਹਨ। 

ਿਕਉਕੇ ਿੲਹ ਸਾਬਿਤ ਹੋ ਿਗਆ ਹੈ ਕੇ ਰੇਡੀਉ ਿਵਰਸਾ ਜੋ ਗੁਰੂ ਘਰ ਦੀ ਿਬਲਡਿੰਗ ਚ ਚਲਦਾ ਹੈ ਉਸ ਉੱਪਰ ਗੁਰੂ ਸਾਹਿਬਾਨਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਲਈ ਬਹੁਤ ਹੀ ਭੱਦੀ ਸ਼ਬਦਾਵਲੀ ਬੋਲੀ ਜਾਂਦੀ ਹੈ ।
ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਿੳੂਜ਼ੀਲੈਂਡ ਦੇ 20 ਗੁਰੂਘਰਾਂ ਅਤੇ ਸਮੁੱਚੀ ਸੰਗਤ ਵਲੋਂ ਇਹ ਬੇਨਤੀ ਕੀਤੀ ਗਈ ਕਿ ਹਰਨੇਕ ਸਿੰਘ ਨੇਕੀ , ਬਲਵਿੰਦਰ ਸਿੰਘ ਿਭੰਦਾ , ਬਲਜਿੰਦਰ ਸਿੰਘ ਅਤੇ ਅੰਗਰੇਜ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਧਰਮ ਤੇ ਗਲਤ ਟਿੱਪਣੀਆਂ ਕਰਨ ਦੇ ਦੋਸ਼ ਹੇਠ ਸਿੱਖ ਧਰਮ ਵਿਚੋਂ ਛੇਕਿਅਾ ਜਾਵੇ | 
ਇਸਦੇ ਨਾਲ ਹੀ ਅੈਸਜੀਪੀਸੀ ਅਤੇ ਸਿੱਖ ਜੱਥੇਬੰਦੀਅਾ ਵਲੋਂ ਜੋ ਵੀ  ਇੰਡੀਅਾ ਵਿੱਚ ਕਾਨੂੰਨੀ ਕਾਰਵਾਈ ਬਣਦੀ ਹੈ ੳੁਹ ੳੁਕਤ ਪੰਥ ਦੇ ਦੋਸ਼ੀਅਾਂ ਤੇ ਕੀਤੀ ਜਾਵੇ | 

ਇਸਦੇ ਨਾਲ ਹੀ ਵੱਖ-ਵੱਖ ਕਮੇਟੀਅਾਂ ਬਣਾਈਅਾਂ ਗਈਅਾਂ ਜੋ ਕਿ ਹਰਨੇਕ ਸਿੰਘ ਵਲੋਂ ਕੀਤੀਅਾਂ ਗਲਤੀਅਾਂ ਦੇ ਲਈ ਮਾਣ-ਹਾਨੀ ਦਾ ਮੁਕਦਮਾ, ਅਤੇ ਪ੍ਸਾਰਣ ਸੰਬੰਧੀ ਨਿਯਮਾਂ ਦੀ ੳੁਲੰਘਣਾ ਦਾ ਮਾਮਲਾ , ਮੰਤਰੀਅਾਂ ਨੂੰ ਮਿਲਣ ਦੇ ਲਈ, ਕਾਨੂੰਨਾਂ ਵਿੱਚ ਸੋਧ ਸਬੰਧੀ ਅਤੇ ਮੀਡੀਅਾ ਨਾਲ ਅਤੇ ਪੁਲਿਸ ਨਾਲ ਸਬੰਧਿਤ ਕਮੇਟੀਅਾਂ ਸ਼ਾਮਿਲ ਹਨ ਬਣਾਈਆਂ ਗਈਆਂ |
ਦੱਸਣਯੋਗ ਹੈ ਕਿ ਕਮੇਟੀ ਵਲੋਂ 2:30 ਵਜੇ ਦਿਨ ਅੈਤਵਾਰ 20 ਮਈ ਨੂੰ ਰੇਡੀਉ ਿਵਰਸਾ ਸਾਹਮਣੇ ਸ਼ਾਤਮਈ ਰੋਸ ਮੁਜਾਹਰਾ ਕੀਤਾ ਜਾਵੇਗਾ | ਜਿਸ ਵਿੱਚ ਬੱਚੇ ਅਤੇ ਬੀਬੀਅਾਂ ਵੀ ਭਾਗ ਲੈਣਗੇ | ਇਸ ਰੋਜ ਮੁਜਾਹਰੇ ਵਿੱਚ ਮੀਡੀਅਾ ਨੂੰ ਦੱਸਿਅਾ ਜਾਵੇਗਾ ਕਿ ਕਿਸ ਤਰਾਂ ਇਸ ਰੇਡੀਓ ਵਲੋਂ ਅੌਰਤਾਂ, ਬੱਚਿਅਾਂ, ਗੁਰੂਘਰਾਂ, ਗੁਰੂ ਸਾਹਿਬਾਨਾਂ ਦੇ ਸਤਿਕਾਰ ਉਲਟ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ | ਇਸਦੇ ਨਾਲ ਹੀ 20 ਗੁਰੂਘਰਾਂ ਦੀਅਾਂ ਪ੍ਰਬੰਧਕ ਕਮੇਟੀਅਾਂ ਵਲੋਂ ਹੋਰ ਯੋਜਨਾ ਵੀ ਤਿਅਾਰ ਕੀਤੀਅਾਂ ਜਾਣਗੀਅਾਂ, ਜਿੰਨਾਂ ਦੀ ਅਾੳੁਣ ਵਾਲੇ ਸਮੇਂ ਵਿੱਚ ਸੰਗਤ ਨੂੰ ਜਾਣਕਾਰੀ ਦਿੱਤੀ ਜਾਵੇਗੀ |
ਜਿਕਰਯੋਗ ਹੈ ਕਿ ਨਿੳੂਜ਼ੀਲੈਂਡ ਵਿੱਚ ਸਾਰੇ ਭਾਈਚਾਰੇ ਪੂਰੇ ਪਿਅਾਰ ਨਾਲ ਵੱਸਦੇ ਹਨ ਅਤੇ ਸਰਕਾਰੀ ਕਾਰਜਾਂ ਵਿੱਚ ਵੀ ਸਿੱਖ ਧਰਮ ਦਾ ਰੁੱਤਬਾ ਪੂਰੀ ਵਾਲਾ ਰੱਖਿਅਾ ਗਿਅਾ ਹੈ | ਪਰ ਇਸ ਸ਼ਾਨੋ-ਸ਼ੋਕਤ ਨੂੰ ਰੇਡੀਓ ਵਿਰਸਾ ਵਲੋਂ ਦਾਗ ਲਗਾਇਅਾ ਗਿਅਾ ਸੀ ਅਤੇ ਇੰਨਾਂ ਪੰਜ ਸਾਲਾਂ ਵਿੱਚ ਰੇਡੀਓ ਵਿਰਸਾ ਵਲੋਂ ਬਹੁਤ ਹੀ ਨਿੱਜੀ ਟਿੱਪਣੀਅਾਂ ਕੀਤੀਅਾਂ ਗਈਅਾਂ, ਪਰ ਹੱਦ ੳੁਸ ਵੇਲੇ ਹੋ ਗਈ ਜਦੋਂ ੳੁਨਾਂ ਵਲੋਂ ਬਾਣੀ, ਗੁਰੂਆਂ, ਸਿੱਖਾਂ ਦੇ ਸਿਧਾਂਤਾਂ, ਸਹੀਦਾਂ ਿਵਰੱੁਧ ਟਿੱਪਣੀਅਾਂ ਕੀਤੀਅਾਂ ਗਈਅਾਂ ਅਤੇ ਿਕਹਾ ਿਗਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਅਜਿਹੀ ਕੋਈ ਗੱਲ ਨਹੀ ਜੋ ਮਨੁੱਖ ਦੇ ਿਕਰਦਾਰ ਨੂੰ ਉੱਪਰ ਚੱੁਕ ਸਕਦੀ ਹੋਵੇ | ਜਿਸਦੇ ਚੱਲਦੇ ਿਨਊਜੀਲੈਡ ਦੇ ਸਿੱਖ ਇਕਮੁੱਠ ਹੋ  ਗਏ ਹਨ |

ਇਸ ਭੱਦੀ ਸ਼ਬਦਾਵਲੀ ਹਰਨੇਕ ਵਲੋਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਇੱਥੋਂ ਤੱਕ ਸ਼ਬਦਾਵਲੀ ਵਰਤੀ ਗਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਗਿਆਨ ਵਾਲੀ ਗੱਲ ਨਹੀਂ ਹੈ।
ਿੲਸ ਲਈ ਿੲਹ ਸਾਬਿਤ ਹੋ ਿਗਆ ਹੈ ਕੇ ਿੲਹ ਿਸੱਖ ਧਰਮ ਤੋ ਕੋਹਾਂ ਦੂਰ ਜਾ ਚੁੱਕੇ ਹਨ ਸੋ ਿੲਹਨਾਂ ਨੂੰ ਤੁਰੰਤ ਪੰਥ ਚੋ ਛੇਕਿਆ ਜਾਵੇ ।
ਵਲੋ:
25 ਮੈਬਰੀ ਐਕਸ਼ਨ ਕਮੇਟੀ ਔਕਲੈਡ
20 ਮੈਬਰੀ ਕਮੇਟੀ ਔਕਲੈਡ ਤੋ ਬਾਹਰੋ