ਨਿਊਜੀਲੈਂਡ ਸਪੋਰਟਸ ਕਬੱਡੀ ਫੈਡਰੇਸ਼ਨ ਤੇ ਖੇਡ ਕਲੱਬਾਂ ਵਲੋਂ ਰੇਡੀਓ ਵਿਰਸਾ ਖਿਲਾਫ ਮੁਜਾਹਰੇ  ਵਿੱਚ ਸ਼ਾਮਿਲ ਹੋਣ ਦਾ ਸੱਦਾ

0
315

ਅਾਕਲੈਂਡ (18 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਨਿਊਜੀਲੈਂਡ ਵਿੱਚ ਰੇਡੀਓ ਵਿਰਸਾ ਵਲੋ ਸਿੱਖਾਂ ਅਤੇ ਭਾਈਚਾਰੇ ਵਿੱਚ ਫੈਲਾਈ ਜਾ ਰਹੀ ਜਹਿਰ ਖਿਲਾਫ ਇਥੌਂ ਦੇ 20 ਗੁਰੂਘਰਾਂ, ਸਮਾਜਸੇਵੀ ਜਥੇਬੰਦੀਆਂ, ਤੇ ਮੀਡੀਆ ਕਰਮੀਆਂ  25 ਮੈਂਬਰੀ ਐਕਸ਼ਨ ਕਮੇਟੀ ਵਲੋ ਰੱਖੇ ਗਏ ਐਤਵਾਰ ਦੇ ਮੁਜਾਹਰੇ ਦਾ ਸਮਰਥਨ ਕਰਦਿਆ ਨਿਊਜੀਲੈਂਡ ਸਪੋਰਟਸ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਪਰਮਜੀਤ ਬੋਲੀਨਾ ਤੇ ਪ੍ਰਧਾਨ ਇਕਬਾਲ ਸਿੰਘ ਬੋਦਲ ,ਦਿਲਾਵਰ ਹਰੀਪੁਰ, ਦਰਸ਼ਨ ਨਿੱਜਰ, ਚਰਨਜੀਤ ਥਿਆੜਾ, ਸ਼ਿੰਦਰ ਸਮਰਾ , ਗੋਪਾ ਬੈਂਸ, ਗੋਲਡੀ ਸਹੋਤਾ  , ਕਾਂਤਾ ਧਾਰੀਵਾਲ , ਮੱਦੂ ਹਮਿਲਟਨ, ਬਬਲੂ ਕੁਰਕਸ਼ੇਤਰ, ਪਰਮਜੀਤ ਮਹਿੰਮੀ, ਬਲਜਿੰਦਰ ਐਸ ਪੀ, ਜਸਕਰਨ ਧਾਰੀਵਾਲ, ਜਸਵਿੰਦਰ ਸੰਧੂ , ਜੁਝਾਰ ਸਿੰਘ ਪੁੰਨੂਮਾਜਰਾ ਨੇ ਕਿਹਾ ਕਿ ਇਹ ਦੇਰੀ ਨਾਲ ਲਿਆ ਗਿਆ ਦਰੁਸਤ ਫੈਸਲਾ ਹੈ। ਉਹਨਾ ਕਿਹਾ ਕਿ ਫੈਡਰੇਸ਼ਨ ਦੇ ਨਾਲ ਨਾਲ ਉਹਨਾਂ ਦੇ ਕਲੱਬ ਕਲਗੀਧਰ ਸਪੋਰਟਸ ਕਲੱਬ, ਡਾਂ  ਅੰਬੇਦਕਰ ਸਪੋਰਟਸ ਕਲੱਬ, ਦੇਸ਼ ਪੰਜਾਬ ਸਪੋਰਟਸ ਕਲੱਬ, ਵਾਇਕਾਟੋ ਸਪੋਰਟਸ ਕਲੱਬ, ਭਿੰਡਰਾਂਵਾਲਾ ਸਪੋਰਟਸ ਕਲੱਬ ਟੌਰੰਗਾ, ਅਜਾਦ ਸਪੋਰਟਸ ਕਲੱਬ, ਦਸ਼ਮੇਸ਼ ਸਪੋਰਟਸ ਕਲੱਬ ਟੀ ਪੁੱਕੀ,  ਯੰਗ ਸਪੋਰਟਸ ਕਲੱਬ ਟੀ ਪੁੱਕੀ, ਬਾਬਾ ਭਾਗ ਸਿੰਘ ਸਪੋਰਟਸ ਕਲੱਬ ਹੇਸਟਿੰਗ  ਅਤੇ ਹੋਰ ਸਹਿਯੋਗੀ ਕਲੱਬਾਂ ਦੇ ਮੈਬਰ, ਪ੍ਰਬੰਧਕ ਤੇ ਖਿਡਾਰੀ ਵੀ ਇਸ ਰੋਸ ਮੁਜਾਹਰੇ ਵਿੱਚ ਪੰਸਦਵੱਧ ਚ੍ਹੜ ਕੇ ਹਿਸਾ ਲੈਣਗੇ ਤਾਂ ਜੋ  ਭਾਈਚਾਰੇ ਵਿੱਚ ਵੰਡੀ ਜਾ ਰਹੀ ਜਹਿਰ ਨੂੰ ਰੋਕਿਆ ਜਾ ਸਕੇ। ਇਹਨਾਂ ਸਾਰੇ ਮੈਬਰਾਂ ਨਿਊਜੀਲੈਂਡ ਦੇ ਸਾਰੇ ਸ਼ਾਤੀ ਪਸੰਦ ਲੋਕਾਂ ਨੂੰ ਮੁਜਾਹਰੇ ਵਿੱਚ ਵੱਧ ਚ੍ਹੜ ਕੇ ਪੁੱਜਣ ਦੀ ਅਪੀਲ ਕੀਤੀ।