ਨਿਊਜੀਲੈਂਡ ਸਰਕਾਰ ਜਲਦ ਹੀ ਏਹੇ ਮਸ਼ਹੂਰ ਕਾਰਾਂ ਦੇ ਮਾਡਲ ਕਰ ਸਕਦੀ ਹੈ ਬੰਦ

0
205

ਆਕਲੈਂਡ (17 ਜੂਨ, ਹਰਪ੍ਰੀਤ ਸਿੰਘ): ਨਿਊਜ਼ੀਲੈਂਡ ਸਰਕਾਰ ਵੱਲੋਂ ਨਿਊਜ਼ੀਲੈਂਡ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੁਝ ਅਜਿਹੇ ਕਾਰਾਂ ਦੇ ਮਾਡਲ ਬੰਦ ਕੀਤੇ ਜਾਣ ਦਾ ਫੈਸਲਾ ਲਿਆ ਜਾ ਸਕਦਾ ਹੈ, ਜਿਨ੍ਹਾਂ ਦੀ ਸੇਫਟੀ ਰੇਟਿੰਗ ਕਾਫੀ ਘੱਟ ਹੈ।

ਆਰ ਐਨ ਜੈੱਡ ਤੋਂ ਪ੍ਰਾਪਤ ਇੱਕ ਰਿਪੋਰਟ ਅਨੁਸਾਰ ਰੋਡ ਸੇਫਟੀ ਸਟ੍ਰੈਟਜੀ ਦੇ ਤਹਿਤ ਇੱਕ ਜਾਂ ਦੋ ਸਟਾਰ ਰੇਟਿੰਗ ਵਾਲੀਆਂ ਗੱਡੀਆਂ ਨੂੰ ਬਾਹਰੋਂ ਮੰਗਵਾਉਣ 'ਤੇ ਜਲਦ ਹੀ ਰੋਕ ਲਾਈ ਜਾ ਸਕਦੀ ਹੈ ਅਤੇ ਨਾਲ ਹੀ ਇਨ੍ਹਾਂ ਗੱਡੀਆਂ ਦੇ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਚੱਲ ਰਹੇ ਪੁਰਾਣੇ ਮਾਡਲਾਂ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ।

ਜੇ ਇਹ ਕਾਨੂੰਨ ਲਾਗੂ ਹੁੰਦਾ ਹੈ ਤਾਂ ਨਿਊਜ਼ੀਲੈਂਡ ਦੀਆਂ ਪੰਜ ਸਭ ਤੋਂ ਮਸ਼ਹੂਰ ਕਾਰਾਂ ਵਿੱਚੋਂ ਤਿੰਨ ਦਾ ਸੜਕਾਂ ਤੇ ਬੰਦ ਬੰਦ ਹੋਣਾ ਲਾਜ਼ਮੀ ਹੋ ਜਾਵੇਗਾ। ਇਸ ਵਿੱਚ ਸਭ ਤੋਂ ਪਹਿਲੇ ਨੰਬਰ ਸੁਜ਼ੂਕੀ ਸਵਿਫਟ ਆਉਂਦੀ ਹੈ, ਉਸ ਤੋਂ ਬਾਅਦ ਟੋਇਟਾ ਕਰੋਲਾ ਅਤੇ ਤੀਸਰੇ ਨੰਬਰ ਤੇ ਮਜਦਾ ਡੇਮੀਓ। ਹੁਣ ਇਸ ਗੱਲ ਦਾ ਧਿਆਨ ਦੇ ਲ਼ਿਓ ਗੱਡੀ ਲੈਣ ਤੋਂ ਪਹਿਲਾਂ।