ਨਿਊਜੀਲੈਂਡ ਸਰਕਾਰ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਰੋਕਥਾਮ ਲਈ ਲਿਆਉਂਦਾ ‘ਫਾਇਰ ਆਰਮ ਰਜਿਸਟਰ’

0
149

 

ਆਕਲੈਂਡ (13 ਸਤੰਬਰ, ਹਰਪ੍ਰੀਤ ਸਿੰਘ): ਸਰਕਾਰ ਵਲੋਂ ਗੈਰ ਕਾਨੂੰਨੀ ਹਥਿਆਰਾਂ ਦੀ ਰੋਕਥਾਮ ਲਈ ਅੱਜ 'ਫਾਇਰ ਆਰਮ ਰਜਿਜਸਟਰ' ਅਮਲ ਵਿੱਚ ਲਿਆਉਂਦਾ ਗਿਆ ਹੈ। ਇਸ ਗੱਲ ਦਾ ਐਲਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਦੇ ਤਹਿਤ ਨਿਊਜੀਲੈਂਡ ਭਰ ਵਿੱਚ ਹਥਿਆਰਾਂ ਨੂੰ ਟ੍ਰੈਕ ਕੀਤਾ ਜਾ ਸਕੇਗਾ ਅਤੇ ਇਸ ਦਾ ਨਤੀਜਾ ਹੋਏਗਾ ਗੈਰ-ਕਾਨੂੰਨੀ ਹੀਥਆਰਾਂ ਦਾ ਮਾਰਕੀਟ ਵਿੱਚੋਂ ਸਫਾਇਆ।

ਦੱਸਣਯੋਗ ਹੈ ਕਿ ਹਥਿਆਰਾਂ ਸਬੰਧੀ ਸਰਕਾਰ ਵਲੋਂ ਕੀਤਾ ਗਿਆ ਇਹ ਦੂਜਾ ਬਦਲਾਅ ਹੈ। ਪਹਿਲਾਂ ਕ੍ਰਾਈਸਚਰਚ ਹਮਲੇ ਤੋਂ ਬਾਅਦ ਸਰਕਾਰ ਨੇ ਫੌਜੀਆਂ ਦੇ ਹਥਿਆਰਾਂ ਦੀ ਤਰਜ 'ਤੇ ਸੈਮੀ ਆਟੋਮੈਟਿਕ ਹਥਿਆਰਾਂ 'ਤੇ ਰੋਕ ਲਾਈ ਸੀ।ਦੱਸਣਯੋਗ ਹੈ ਕਿ ਅੱਜ ਦੇ ਹੋਏ ਬਦਲਾਅ ਤਹਿਤ ਹਥਿਆਰਾਂ ਦਾ ਰਿਕਾਰਡ ਗੱਡੀਆਂ ਦੀ ਰਜਿਸਟ੍ਰੇਸ਼ਨ ਵਾਂਗੂ ਆਨਲਾਈਨ ਚੈੱਕ ਕੀਤਾ ਜਾ ਸਕੇਗਾ।