ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਕੁਸ਼ਲ ਸ਼੍ਰੇਣੀ ਸੂਚੀ ਵਿੱਚ ਸ਼ਾਮਿਲ ਹੈ ‘ਸੈਕਸ ਵਰਕਰ

0
894

ਆਕਲੈਂਡ (27 ਅਪ੍ਰੈਲ): ਐਨ ਜੈਡ ਪੰਜਾਬੀ ਨਿਊਜ ਬਿਊਰੋ: ਹਰੇਕ ਸਾਲ ਦੁਨੀਆ ਭਰ ਦੇ ਦੇਸ਼ਾਂ ਤੋਂ ਲੱਖਾਂ ਲੋਕ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਪਰਵਾਸ ਕਰਦੇ ਹਨ। ਇਹ ਦੋਵੇ ਮੁਲਕ ਵਿਸ਼ਵ ਭਰ ਦੇ ਸਭ ਤੋਂ ਬੇਹਤਰੀਨ ਦੇਸ਼ਾਂ ਵਿੱਚ ਗਿਣੇ ਜਾਂਦੇ ਹਨ ਅਤੇ ਦੋਵਾਂ ਮੁਲਕਾਂ ਦਾ ਆਪਣਾ- ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜਿਸਦੇ ਹੇਠ ਮਿੱਥੀ ਹੱਦ ਮੁਤਾਬਿਕ ਬਿਨੈਕਾਰਾਂ ਨੂੰ ਹਰੇਕ ਸਾਲ ਅਰਜੀ ਅਤੇ ਪੱਕੇ ਵੀਜ਼ੇ ਜਾਰੀ ਕੀਤੇ ਜਾਂਦੇ ਹਨ।

ਕੁਸ਼ਲ ਸ਼੍ਰੇਣੀ ਦੇ ਲਈ ਦੋਵੇ ਮੁਲਕਾਂ ਦੀ ਇਕ ਸਾਂਝੀ ਲਿਸਟ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਸਟੈਂਡਰਡ ਕਲਾਸੀਫਿਕੇਸ਼ਨ ਓਫ ਅਕੁਪੇਸ਼ਨਜ਼ ਵਿੱਚ ਸਾਰੇ ਕਿੱਤੇ ਅਤੇ ਉਹਨਾਂ ਦੀ ਪਰਿਭਾਸ਼ਾ ਦਰਜ ਹੈ। ਇਸ ਸੂਚੀ ਵਿੱਚ ਇੱਕ ਕਿੱਤਾ ਸੈਕਸ ਵਰਕਰ/ ਐਸਕਾਰਟ ਦਾ ਵੀ ਹੈ ਜੋ ਕਿ ਕਈਆਂ ਦੀ ਹੈਰਾਨੀ ਦਾ ਕਾਰਨ ਬਣ ਰਿਹਾ ਹੈ। ਕੋਡ 451816 ਹੇਠ ਦਰਜ ਇਸ ਕਿੱਤੇ ਨੂੰ 'ਸੈਕਸ ਸੇਵਾਵਾਂ ਪ੍ਰਦਾਨ ਕਰਨਾ ਅਤੇ ਸਮਾਜਿਕ ਸੰਗ ਪ੍ਰਦਾਨ ਕਰਨਾ' ਪ੍ਰਭਾਸ਼ਿਤ ਕੀਤਾ ਗਿਆ ਹੈ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਲਈ ਇਸ ਕਿੱਤੇ ਨੂੰ ਕਿਸੇ ਵੀ ਕਿੱਤਾ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਪਰੰਤੂ ਨਿਊਜ਼ੀਲੈਂਡ ਹੈਰਲਡ ਦੀ ਖਬਰ ਮੁਤਾਬਿਕ, ਨਿਊਜ਼ੀਲੈਂਡ ਵਿੱਚ ਸੈਕਸ ਵਰਕਰ/ਐਸਕਾਰਟ ਇਸ ਕਿੱਤੇ ਦੇ ਇਮੀਗ੍ਰੇਸ਼ਨ ਲਈ ਨੰਬਰ ਹਾਸਿਲ ਕਰ ਸਕਦੇ ਹਨ।

ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੈਬਸਾਈਟ ਮੁਤਾਬਿਕ, ਸੈਕਸ ਵਰਕਰ ਜਾਂ ਐਸਕਾਰਟ ਦੇ ਕਿੱਤੇ ਵਾਲੇ ਬਿਨੇਕਾਰ ਕੁਸ਼ਲਤਾ ਪੱਧਰ 5 ਵਿਚ ਜੇਕਰ $36.44 ਪ੍ਰਤੀ ਘੰਟਾ ਅਤੇ $75,795 ਸਾਲਾਨਾ ਕਮਾਉਂਦੇ ਹੋਣ ਤਾਂ ਉਹ ਇਮੀਗ੍ਰੇਸ਼ਨ ਲਈ ਨੰਬਰ ਹਾਸਿਲ ਕਰ ਸਕਦੇ ਹਨ।

ਵੈਬਸਾਈਟ ਤੇ ਦਿੱਤੀ ਜਾਣਕਾਰੀ ਮੁਤਾਬਿਕ, ਬਿਨੈਕਾਰਾਂ ਕੋਲ ਇਸ ਪੇਸ਼ੇ ਦੇ ਲਈ ਘੱਟੋ-ਘੱਟ ਯੋਗਤਾ ਤੋਂ ਇਲਾਵਾ ਤਿੰਨ ਸਾਲ ਦਾ ਕੰਮ ਚ ਤਜਰਬਾ ਹੋਣਾ ਵੀ ਜ਼ਰੂਰੀ ਹੈ।

ਪਰ ਇਸ ਪੇਸ਼ੇ ਦਾ ਕੁਸ਼ਲਤਾ ਸੂਚੀ ਵਿੱਚ ਹੋਣ ਦੇ ਬਾਵਜੂਦ, ਇਮੀਗ੍ਰੇਸ਼ਨ ਮਾਹਿਰ ਕਹਿੰਦੇ ਹਨ ਕਿ ਸੈਕਸ ਵਰਕਰ /ਐਸਕਾਰਟ ਵੱਲੋਂ ਇਮੀਗ੍ਰੇਸ਼ਨ ਲਈ ਕੀਤੀ ਅਰਜੀ ਦੇ ਸਫਲ ਹੋਣ ਦੀ ਸੰਭਾਵਨਾ ਬਹੁਤ ਔਖੀ ਹੈ, ਕਿਉਂਕਿ ਇਹ ਹੁਨਰ ਦੀ ਘਾਟ ਸੂਚੀ ਵਿੱਚ ਸ਼ਾਮਿਲ ਨਹੀਂ ਹੈ, ਜਿਸਦੇ ਚਲਦਿਆਂ ਇਸ ਕਿੱਤੇ ਨਾਲ ਸਬੰਧਿਤ ਬਿਨੈਕਾਰਾਂ ਲਈ ਨਿਊਜੀਲੈਂਡ ਦੀ ਪੱਕੀ ਰਿਹਾਇਸ਼ ਹਾਸਿਲ ਕਰਨਾ ਅਜੇ ਵੀ ਬਹੁਤ ਔਖਾ ਜਾਪਦਾ ਹੈ।

ਇੱਥੇ ਇਹ ਵੀ ਕਾਬਿਲੇਗੌਰ ਹੈ ਕਿ ਜੇ ਇਸ ਕਿੱਤੇ ਨਾਲ ਸਬੰਧਿਤ ਬਿਨੈਕਾਰਾਂ ਦੀਆਂ ਅਰਜੀਆਂ ਸਫਲ ਹੋਣ ਦੀ ਦਰ ਘੱਟ ਹੈ ਤਾਂ ਇਮੀਗ੍ਰੇਸ਼ਨ ਵਿਭਾਗ ਨੇ ਇਸ ਨੂੰ ਕੁਸ਼ਲਤਾ ਸੂਚੀ ਵਿੱਚ ਕਿਉਂ ਪਾਇਆ ਅਤੇ ਇਸ ਨੂੰ ਲੈਕੇ ਭਾਰਤੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੇ ਇੱਕ ਵਰਗ ਨੇ ਵੀ ਇਸਨੂੰ ਅਨੈਤਿਕ ਦੱਸਿਆ ਸੀ।
ਇਨ੍ਹਾਂ ਹੀ ਨਹੀਂ ਨਿਊਜੀਲੈਂਡ ਵੇਸਵਾਗਿਰੀ ਸੁਧਾਰ ਐਕਟ 2003 ਦੇ ਮੁਤਾਬਿਕ ਨਿਊਜੀਲੈਂਡ ਦੀ ਪੱਕੀ ਜਾਂ ਜੰਮਪਲ ਹੀ ਇਸ ਕਿੱਤੇ ਨੂੰ ਅਪਣਾ ਸਕਦੀ ਹੈ ਅਤੇ ਹੁਣ ਇਹ ਵਿਸ਼ਾ ਕਾਫੀ ਭੱਖਦਾ ਜਾਪ ਰਿਹਾ ਹੈ, ਕਿਉਂਕਿ ਨਿਊਜੀਲੈਂਡ ਦੀਆਂ ਸੈਕਸ ਵਰਕਰਾਂ ਵਲੋਂ ਵੀ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ।