ਨਿਊਜ਼ੀਲੈਂਡ ‘ਚ ਲੀਡਰਾਂ ਵੱਲੋਂ ਸਿਆਸਤ ਛੱਡਣ ਦਾ ਰੁਝਾਨ ਚਿੰਤਾਜਨਕ…

0
356

ਜਸਪ੍ਰੀਤ ਸਿੰਘ ਰਾਜਪੁਰਾ
ਅਾਕਲੈਂਡ (5 ਮਈ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਨਿਊਜ਼ੀਲੈਂਡ 'ਚ ਸਿਆਸਤਦਾਨਾਂ ਵੱਲੋਂ ਸਰਗਰਮ ਸਿਆਸਤ ਛੱਡ ਕੇ ਬਹੁਕੌਮੀ ਕੰਪਨੀਆਂ ਜਾਂ ਯੁਨਾਈਟਿਡ ਨੇਸ਼ਨ 'ਚ ਨੌਕਰੀਆਂ ਕਰਨ ਦਾ ਰੁਝਾਨ ਚਿੰਤਾਜਨਕ ਹੈ, ਕਿਉਂਕਿ ਉੱਪ ਚੋਣ ਦਾ ਬੋਝ ਟੈਕਸ ਦੇਣ ਵਾਲਿਆਂ 'ਤੇ ਪੈਂਦਾ ਹੈ। ਭਾਵੇਂ ਕਿ ਇਹ ਰੁਝਾਨ ਨਵਾਂ ਨਹੀਂ ਪਰ ਫਿਰ ਵੀ ਨੌਰਥਕੋਟ ਦੇ ਸੰਸਦ ਮੈਂਬਰ ਵੱਲੋਂ ਪਿਛਲੇ ਦਿਨੀਂ ਅਹੁਦਾ ਛੱਡਣ ਤੋਂ ਪਿੱਛੋਂ ਹੋਣ ਵਾਲੀ ਉੱਪ ਚੋਣ ਕਾਰਨ ਮਾਮਲਾ ਫਿਰ ਚਰਚਾ ਵਿੱਚ ਆ ਗਿਆ ਹੈ।
ਇਲੈਕਸ਼ਨ ਕਮਿਸ਼ਨ ਅਨੁਸਾਰ ਨਿਊਜ਼ੀਲੈਂਡ 'ਚ ਸੰਸਦ ਮੈਂਬਰ ਲਈ ਉੱਪ ਚੋਣ ਲਈ ਇੱਕ ਮਿਲੀਅਨ ਡਾਲਰ ਖਰਚਾ ਆਉਂਦਾ ਹੈ। ਇਸ ਸੰਦਰਭ 'ਚ ਇਸ ਸਮਂੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਵਲੋਂ ਆਸਟ੍ਰੇਲੀਆ ਦੀ ਇੱਕ ਬਹੁਤ ਵੱਡੀ ਫਰਮ 'ਚ ਬਤੌਰ  ਵੱਡੀ ਜਿੰਮੇਵਾਰੀ ਲੈਣਾ ਇਸ ਚਰਚਾ ਨੂੰ ਜਨਮ ਦੇ ਰਿਹਾ ਕਿ ਕੀ ਇਹ ਰੁਝਾਨ ਅਗਾਂਹ ਵੀ ਚਲਦਾ ਰਹੇਗਾ ? ਆਪਣੇ ਖੇਤਰ ਨੂੰ ਛੱਡ ਕਿ ਕੌਮਾਂਤਰੀ ਕੰਪਨੀਆਂ ਚ ਕੰਮ ਕਰਨਾ ਹਨ ਰਾਜ ਨੇਤਾਵਾਂ ਲਈ ਬਹੁਤ ਸੌਖਾ ਹੈ ਕਿਓਕਿ ਉਹਨਾਂ ਦਾ ਪਹਿਲਾਂ ਦੇਸ਼ ਚਲਾਉਣ ਦਾ ਤਜਰਬਾ , ਵੱਖ ਵੱਖ ਸਮੇ ਤੇ ਦੇਸ਼ ਦੇ ਵੱਖ ਵੱਖ ਜਗ੍ਹਾ ਕੰਮ ਕਰਨ ਦਾ ਤਜਰਬਾ ਹਨ ਉਨ੍ਹਾਂ ਦੇ ਕੰਮ ਆ ਜਾਂਦਾ ਹੈ। ਜਿਸ ਕਰਕੇ ਕੌਮਾਂਤਰੀ ਕੰਪਨੀਆਂ ਉਨ੍ਹਾਂ ਵੱਲ ਝੁੱਕ ਜਾਂਦੀਆਂ ਹਨ।
ਬਿਲ ਇੰਗਲਿਸ਼ ਨੂੰ ਆਸਟ੍ਰੇਲੀਆ ਦੀ ਇੱਕ ਵੈਸਫਾਰਮਰ ਕੰਪਨੀ ਵਲੋਂ ਆਪਣੇ ਬੋਰਡ 'ਚ ਲੈਣਾ, ਬਨਿੰਗ ਵੇਅਰਹਾਊਸ ਨੂੰ ਦੱਖਣੀ ਨਿਊਜ਼ੀਲੈਂਡ 'ਚ ਵਿਸਥਾਰ ਕਰਨਾ ਮੁਖ ਮਕਸਦ ਹੋਵੇਗਾ ਜਦੋ ਵੀ ਕੋਈ ਨਿਊਜ਼ੀਲੈਂਡ ਦਾ ਰਾਜਨੇਤਾ ਵਿਦੇਸ਼ 'ਚ ਜਾ ਕੇ ਕੰਪਨੀ ਲਈ ਕੰਮ  ਕਰਦਾ ਹੈ ਤਾ ਉਸ ਦਾ ਫਾਇਦਾ ਉਦੋਂ ਹੀ ਹੋ ਸਕਦਾ ਤਾ ਜਦੋ ਉੱਕਤ ਕੰਪਨੀਆਂ ਨਿਊਜ਼ੀਲੈਂਡ ਚ ਨਿਵੇਸ਼ ਕਰਨ। 
ਇਸ  ਤੋਂ ਪਹਿਲਾ  ਸਾਬਕਾ ਪ੍ਰਧਾਨ ਮੰਤਰੀ ਜਾਹਨ ਕਿ ਵਲੋਂ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ  ਦੇਣ ਤੋਂ ਬਾਅਦ ਏਅਰ ਨਿਊਜ਼ੀਲੈਂਡ  ਦੀ ਬਤੌਰ ਬੋਰਡ ਆਫ ਡਾਇਰੈਕਟਰ ਵਲੋਂ ਚੋਣ ਕੀਤੀ ਗਈ ਸੀ। 2009 ਤੋਂ 20018 ਤੱਕ ਨਿਊਜ਼ੀਲੈਂਡ 'ਚ ਮੈਂਬਰ ਪਾਰਲੀਮੈਂਟ ਰਹੇ ਡੇਵਿਡ ਵੀ ਆਪਣੀ ਪਾਰਲੀਮੈਂਟ ਦੀ ਸੀਟ ਛੱਡ ਕੇ ਯੂਨਾਈਟਿਡ ਨੇਸ਼ਨ 'ਚ ਚਲੇ ਗਏ ਸਨ ਜਿਥੇ ਉਹਨਾਂ ਨੂੰ ਦੱਖਣੀ ਸੁਡਾਨ ਚ ਯੂਨਾਈਟਿਡ ਨੇਸ਼ਨ  ਜਨਰਲ ਸਕੱਤਰ ਦੇ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਸੀ। ਇਸ ਤਰ੍ਹਾਂ ਡੇਵਿਡ ਕੰਨਲਫ  ਵੀ 21 ਅਪ੍ਰੈਲ 2017 ਨੂੰ ਪਾਰਲੀਮੈਂਟ ਵਿੱਚੋਂ ਆਪਣੀ ਰਿਟਾਇਰਮੈਂਟ ਤੋਂ ਬਾਅਦ, ਇੱਕ ਸਾਂਝੇਦਾਰ ਵਜੋਂ ਨਿਊਜ਼ੀਲੈਂਡ-ਆਧਾਰਿਤ  ਸਲਾਹਕਾਰ ਫਰਮ ਸਟੈਕਹੋਲਡਰ ਸਟ੍ਰੇਟਰਜੀ ਵਿੱਚ ਹਿੱਸਾ ਲਿਆ,ਜੋ  ਇੱਕ ਵਿਸ਼ਾਲ ਜਨਤਕ ਅਤੇ ਨਿੱਜੀ ਖੇਤਰ ਦੇ ਗਾਹਕਾਂ ਲਈ ਕੰਮ ਕਰਦੇ ਹਨ। ਇਸ ਤੋ ਪਹਿਲਾ ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲਾਰਕ ਨੇ ਨੌਂ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਚ  ਪ੍ਰਸ਼ਾਸਕ ਦੇ ਤੌਰ 'ਤੇ ਕੰਮ ਕਰਨ ਲਈ ਜੁੜੀ ਸੀ, ਜਿਸ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਣਨ ਲਈ ਵੀ ਜੋæਰ ਅਜਮਾਇਸ਼ ਕੀਤੀ  ਸੀ, ਉਸਨੇ ਹੁਣ ਗਲੋਬਲ ਫੰਡ ਦੇ ਮੈਂਬਰ ਵਜੋਂ ਨਵੀਂ ਭੂਮਿਕਾ ਸ਼ੁਰੂ ਕੀਤੀ ਹੈ, ਜੋ ਸਮਾਜ ਚੋਂ ਨਸੇæ ਖਤਮ ਕਰਨ ਲਈ ਇਸ ਬਾਰੇ ਨਵੇ ਕਨੂੰਨ ਸਥਾਪਿਤ ਕਰੇਗੀ।
ਦੇਸ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਜੈਨੀ ਸ਼ਿਪਲੀ ਵੀ ਹੁਣ  ਜੈਨੀਸ਼ੀਸ ਐਨਰਜੀ ਦੀ ਚੇਅਰਮੈਨ ਹੈ ਅਤੇ ਇੱਕ ਕੰਪਨੀ 'ਚ ਵੱਡੇ ਅਹੁਦੇ ਤੇ ਰਹੀ ਹੈ ਪਰ ਉਸ ਸਮੇ ਵਿਵਾਦ ਚ ਘਿਰਨ ਅਤੇ ਕੰਪਨੀ ਦੇ ਦੀਵਾਲੀਆ ਹੋ ਗਈ ਸੀ। ਉਸ ਕੇਸ ਦੀ ਸੁਣਵਾਈ ਵੀ ਇਸ ਸਾਲ ਦੇ ਅੰਤ ਤੱਕ ਹੋਵੇਗੀ। 1991 ਵਿਚ ਸਰ ਡਗਲਸ ਗ੍ਰਾਹਮ ਨੈਸ਼ਨਲ ਦੀ ਅਗਵਾਈ ਵਾਲੀ ਸਰਕਾਰ ਵਿਚ ਇਨਸਾਫ਼ ਮੰਤਰੀ ਸਨ, ਨੇ ਨਵੇਂ ਵੈਲਿੰਗਟਨ ਹਾਈ ਕੋਰਟ ਕੰਪਲੈਕਸ ਦੀ ਨੀਂਹ ਪੱਥਰ ਰੱਖਿਆ ਸੀ। ਕਰੀਬ 20 ਸਾਲ ਬਾਅਦ, ਉਸ ਅਦਾਲਤ ਵਿਚ ਵਾਪਸ ਆ ਗਏ ਅਤੇ ਜਿਨ੍ਹਾਂ 'ਤੇ  ਫੇਲ੍ਹ ਹੋਏ ਕੰਪਨੀ ਲਾਂਬਬਰਡ ਫਾਇਨਾਂਸ ਦੇ ਡਾਇਰੈਕਟਰ ਦੇ ਰੂਪ ਵਿਚ ਝੂਠਾ ਬਿਆਨ ਦੇਣ ਦਾ ਦੋਸ਼ੀ ਪਾਇਆ ਗਿਆ ਸੀ। ਇਸੇ ਤਰ੍ਹਾਂ 2001 ਵਿਚ ਸਾਬਕਾ ਪ੍ਰਧਾਨ ਮੰਤਰੀ ਜਿੰਮ ਬਾਲਗਰ ਨੂੰ ਨਿਊਜ਼ੀਲੈਂਡ ਪੋਸਟ ਦੇ ਬੋਰਡ ਦਾ  ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਪਰ 2010 ਵਿਚ ਸਾਬਕਾ ਵਿੱਤ ਮੰਤਰੀ ਮਾਈਕਲ ਕਲੇਨ ਨੇ ਉਹਨਾ ਦੀ ਜਗ੍ਹਾ ਲੈ ਲਈ  ਸੀ। 2003 ਤੋਂ 2010 ਤੱਕ ਬੋਲਗਰ ਨੂੰ ਕਿਵੀ ਰੇਲ ਦੇ ਬੋਰਡ ਆਫ਼ ਡਾਇਰੈਕਟਰਾਂ ਦਾ ਵੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਮਾਈਕਲ ਕਲੇਨ ਹੁਣ ਨਿਊਜ਼ੀਲੈਂਡ ਪੋਸਟ ਦੇ ਸਾਬਕਾ ਚੇਅਰਮੈਨ ਹਨ ਅਤੇ ਪਿਛਲੇ ਸਾਲ ਔਕਲੈਂਡ ਕੌਂਸਲ ਦੇ ਅਦਾਰੇ ਔਕਲੈਂਡ ਟਰਾਂਸਪੋਰਟ ਦੇ ਬੋਰਡ 'ਚ ਨਿਯੁਕਤ ਕੀਤਾ ਗਿਆ ਸੀ। ਸਾਬਕਾ ਵਿੱਤ ਮੰਤਰੀ ਮਾਈਕਲ ਕਲੇਨ ਨੇ 2007 ਵਿੱਚ ਕਿਵੀਸੇਵਰ ਦੀ ਸ਼ੁਰੂਆਤ ਕੀਤੀ ਸੀ।