ਨਿਊਜ਼ੀਲੈਂਡ ‘ਚ ਹਾਈਡਰੋਜਨ ਨਾਲ ਚੱਲਣ ਵਾਲੀ ਪਹਿਲੀ ਗੱਡੀ

0
229

ਆਕਲੈਂਡ,11 ਜੂਨ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ ਪਹਿਲੀ ਵਾਰ ਹਾਈਡਰੋਜਨ ਪਾਵਰ ਨਾਲ ਚੱਲਣ ਵਾਲੀ ਪਹਿਲੀ ਗੱਡੀ ਦਾ ਪ੍ਰਦਰਸ਼ਨ ਕੱਲ੍ਹ ਹੈਮਿਲਟਨ ਨੇੜੇ ਫੀਲਡੇਅਜ ਖੇਤੀ ਮੇਲੇ ਦੌਰਾਨ ਵੇਖਣ ਨੂੰ ਮਿਲੇਗਾ। ਹੁੰਡਈ ਮੋਟਰ ਕੰਪਨੀ ਦੀ ਹਾਈ ਟੈਕ ਹਾਈਡਰੋਜਨ ਪਾਵਰਡ ਨੈਕਸੋ ਨਾਂ ਵਾਲੀ ਐਸਯੂਵੀ ਜ਼ੀਰੋ ਇਮਿਸ਼ਨ ਵਾਲੀ ਗੱਡੀ ਹੈ। 
ਹੁੰਡਈ ਦੇ ਨਿਊਜ਼ੀਲੈਂਡ 'ਚ ਜਨਰਲ ਮੈਨੇਜਰ ਐਂਡੀ ਸਿਨਕਲੇਅਰ ਅਨੁਸਾਰ ਨਵੀਂ ਆਧੁਨਿਕ ਗੱਡੀ ਬਾਰੇ ਕੱਲ੍ਹ ਮੇਲੇ ਦੌਰਾਨ ਜਾਣਕਾਰੀ ਦਿੱਤੀ ਜਾਵੇਗੀ। ਹਾਲਾਂਕਿ ਇਸਦੀ ਨਿਊਜ਼ੀਲੈਂਡ 'ਚ ਵਿਕਰੀ ਬਾਰੇ ਕੁੱਝ ਨਹੀਂ ਦੱਸਿਆ ਕਿਉਂਕਿ ਜੇ ਇਹ ਗੱਡੀ ਸੜਕਾਂ 'ਤੇ ਆਉਂਦੀ ਹੈ ਤਾਂ ਇਸ ਲਈ ਹਾਈਡਰੋਜਨ ਵਾਲੇ ਫਿਊਲ ਸਟੇਸ਼ਨਾਂ ਦੀ ਲੋੜ ਪਵੇਗੀ, ਜਿਸਦਾ ਅਜੇ ਪ੍ਰਬੰਧ ਨਹੀਂ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇੱਕ ਵਾਰ ਟੈਂਕੀ ਫੁੱਲ ਕਰਵਾਉਣ ਪਿੱਛੋਂ ਇਸ ਗੱਡੀ 'ਤੇ 660 ਕਿਲੋਮੀਟਰ ਦਾ ਸਫ਼ਰ ਕੀਤਾ ਜਾ ਸਕਦਾ ਹੈ।