ਨਿਊਜ਼ੀਲੈਂਡ ਦੀ ਸਪੇਸ ਏਜੰਸੀ ‘ਰਾਕਟ ਲੈਬ’ ਨੂੰ ਭਾਲ ਨਵੇਂ ਕਰਮਚਾਰੀਆਂ ਦੀ

0
163

 

ਆਕਲੈਂਡ (22 ਜੂਨ, ਹਰਪ੍ਰੀਤ ਸਿੰਘ): ਨਿਊਜ਼ੀਲੈਂਡ ਦੀ ਸਪੇਸ ਏਜੰਸੀ 'ਰਾਕਟ ਲੈਬ' ਨੂੰ ਨਿਊਜ਼ੀਲੈਂਡ ਵਿੱਚ ਅਤੇ ਅਮਰੀਕਾ ਦੇ ਵਿੱਚ ਸੈਂਕੜੇ ਕਰਮਚਾਰੀਆਂ ਦੀ ਭਾਲ ਹੈ ਅਤੇ ਇਸ ਵੇਲੇ ਕੰਪਨੀ ਵੱਲੋਂ ਜੋਰਾਂ ਸ਼ੋਰਾਂ ਤੇ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਕੰਪਨੀ ਦੇ ਸੀ ਈ ਓ ਪੀਟਰ ਬੈਂਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕੇ ਉਨ੍ਹਾਂ ਦੀ ਕੰਪਨੀ ਪਿਛਲੇ ਦੋ ਸਾਲਾਂ ਵਿੱਚ ਦੁੱਗਣੀ ਤੋਂ ਵੀ ਵੱਡੇ ਆਕਾਰ ਦੀ ਹੋ ਗਈ ਹੈ ਅਤੇ ਇਸ ਵੇਲੇ ਕੰਪਨੀ ਵਿੱਚ 500 ਤੋਂ ਵਧੇਰੇ ਕਰਮਚਾਰੀ ਕੰਮ ਕਰਦੇ ਹਨ, ਪਰ ਉਨ੍ਹਾਂ ਨੂੰ ਅਜੇ ਵੀ ਹੋਰ ਕਰਮਚਾਰੀਆਂ ਦੀ ਭਾਲ ਹੈ। ਇਹ ਕਰਮਚਾਰੀ ਏਅਰਕ੍ਰਾਫਟ ਟੈਕਨੀਸ਼ੀਅਨ ਅਤੇ ਕੰਪੋਜ਼ਿਟ ਟੈਕਨੀਸ਼ੀਅਨ ਅਤੇ ਲੈਮਿਨੇਟਰ ਦੀ ਟਰੇਡ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ।

ਦੱਸਣਯੋਗ ਹੈ ਕੰਪਨੀ ਦੇ ਆਕਲੈਂਡ ਸਥਿਤ ਅਸੈਂਬਲੀ ਪਲਾਂਟ ਵਿੱਚ 400 ਦੇ ਲਗਭਗ ਕਰਮਚਾਰੀ ਕੰਮ ਕਰ ਰਹੇ ਹਨ, ਜਦਕਿ ਬਾਕੀ ਦੇ ਲਾਂਚ ਕੰਪਲੈਕਸ ਵਿੱਚ, ਜੋ ਕਿ ਮਾਹੀਆ ਪੈਨਿਨਸੁਲਾ ਵਿੱਚ ਸਥਿਤ ਹੈ।