ਨਿਊਜ਼ੀਲੈਂਡ ਦੇ ਕਈ ਰੇਡੀਓ ਸਟੇਸ਼ਨਾਂ ਨੇ ਬੰਦ ਕੀਤੇ ਗਏ ਮਾਈਕਲ ਜੈਕਸਨ ਦੇ ਗਾਣੇ.

0
121

ਆਕਲੈਂਡ (7 ਮਾਰਚ) : ਨਿਊਜ਼ੀਲੈਂਡ ਦੇ ਕਈ ਰੇਡੀਓ ਸਟੇਸ਼ਨਾਂ ਵਲੋਂ ਮਾਈਕਲ ਜੈਕਸਨ ਦੇ ਗਾਣੇ ਨਾ ਚਲਾਉਣ ਦਾ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ | 
ਅਜਿਹਾ ਇਸ ਲਈ ਕੀਤਾ ਗਿਆ ਹੈ, ਕਿਉਕਿ ਅਮਰੀਕਾ ਵਿੱਚ ਪਿਛਲੇ ਮਹੀਨੇ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਗਈ ਸੀ, ਜਿਸ ਵਿੱਚ ਵੇਡ ਰੋਬਸਨ ਅਤੇ ਜੇਮਸ ਸੇਫਚੱਕ ਵਲੋਂ ਇਹ ਦੱਸਿਆ ਗਿਆ ਸੀ ਕਿ ਜਦੋਂ ਉਹ ਬੱਚੇ ਸਨ ਤਾਂ ਮਾਈਕਲ ਜੈਕਸਨ ਨੇ ਕਿਸ ਤਰਾਂ ਉਨਾਂ ਦਾ ਜਿਨਸੀ ਸੋਸ਼ਣ ਕੀਤਾ ਸੀ |
ਇਸ ਡਾਕੂਮੈਂਟਰੀ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰਾਂ ਮਾਈਕਲ ਜੈਕਸਨ ਬੱਚਿਆਂ ਨਾਲ ਅਜਿਹਾ ਕਰਕੇ ਮਾਨਸਿਕ ਅਤੇ ਸਰੀਰਕ ਕਸ਼ਟ ਦਿੰਦਾ ਸੀ |