ਨਿਊਜ਼ੀਲੈਂਡ ਬਣਿਆ ਸਭ ਤੋਂ ਘੱਟ ਗੁੱਸੇ, ਤਣਾਅਗ੍ਰਸਤ ਅਤੇ ਡਰ ਤੋਂ ਮੁਕਤ ਲੋਕਾਂ ਦਾ ਦੇਸ਼

0
120

ਆਕਲੈਂਡ (12 ਸਤੰਬਰ): ਗੈਲਪ ਦੀ ਤਾਜਾ ਜਾਰੀ ਹੋਈ ਗਲੋਬਲ ਇਮੋਸ਼ਨਜ਼ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਨੂੰ ਦੁਨੀਆਂ ਭਰ ਦੇ ਮੁਲਕਾਂ ਵਿੱਚ ਸਭ ਤੋਂ ਘੱਟ ਗੁੱਸੇ ਵਾਲੇ, ਸਭ ਤੋਂ ਘੱਟ ਤਣਾਅਗ੍ਰਸਤ ਅਤੇ ਡਰ ਮੁਕਤ ਲੋਕਾਂ ਦੇ ਦੇਸ਼ ਵਜੋਂ ਮਾਨਤਾ ਮਿਲੀ ਹੈ। ਇਸ ਸੂਚੀ ਵਿੱਚ ਜਿਨ੍ਹਾਂ ਹੋਰ ਮੁਲਕਾਂ ਨੇ ਨਿਊਜੀਲੈਂਡ ਨਾਲ ਸ਼ਮੂਲੀਅਤ ਕੀਤੀ ਹੈ ਉਨ੍ਹਾਂ ਵਿੱਚ ਸਵੀਡਨ, ਮੰਗੋਲੀਆ, ਪੋਲੈਂਡ, ਰਸ਼ੀਆ, ਅਜ਼ਰਬਾਈਜਾਨ, ਉਜ਼ਬੇਕਿਸਤਾਨ, ਇਸਟੋਨੀਆ ਸ਼ਾਮਿਲ ਹਨ। 

ਦੱਸਣਯੋਗ ਹੈ ਕਿ ਇਸ ਸੂਚੀ ਨੂੰ ਬਣਾਉਣ ਦੇ ਲਈ 145 ਵੱਖੋ ਵੱਖ ਦੇਸ਼ਾਂ ਦੇ 154,000 ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਸਭ ਤੋਂ ਵੱਧ ਗੁੱਸੇ ਵਾਲੇ ਦੇਸ਼ਾਂ ਵਿੱਚ ਕੇਂਦਰੀ ਅਫਰੀਕੀ ਰਿਪਬਲਿਕ, ਇਰਾਕ, ਦੱਖਣੀ ਸੁਡਾਨ, ਇਜਿਪਟ, ਈਰਾਨ, ਨਾਇਜ਼ੀਰੀਆ ਮੁਲਕ ਸ਼ਾਮਿਲ ਹਨ।