ਨਿਊਜ਼ੀਲੈਂਡ ਵਾਸੀਆਂ ਲਈ ਖਰਾਬ ਮੌਸਮ ਦੀ ਚਿਤਾਵਨੀ ਕੀਤੀ ਗਈ ਜਾਰੀ

0
140

ਆਕਲੈਂਡ (20 ਸਤੰਬਰ): ਅੰਟਾਰਕਟਿਕਾ ਤੋਂ ਆ ਰਹੇ ਬਰਫ਼ੀਲੇ ਤੂਫ਼ਾਨ ਦੇ ਚੱਲਦਿਆਂ ਨਿਊਜ਼ੀਲੈਂਡ ਵਾਸੀਆਂ ਨੂੰ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵੈਦਰਵਾਚ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਖਾਸ ਤੌਰ ਤੇ ਆਪਣੇ ਪਾਲਤੂ ਜਾਨਵਰਾਂ ਨੂੰ ਲੈ ਕੇ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਠੰਢੇ ਮੌਸਮ ਦੇ ਚੱਲਦਿਆਂ ਪਾਲਤੂ ਜਾਨਵਰਾਂ ਦੀ ਮੌਤ ਹੋ ਸਕਦੀ ਹੈ।

ਦੱਸਣਯੋਗ ਹੈ ਕਿ ਸਾਊਥ ਆਈਲੈਂਡ ਅਤੇ ਓਟੈਗੋ ਲਈ ਖਾਸ ਤੌਰ ਤੇ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੋਈ ਵਨਾਕਾ, ਲੰਬਸਡਨ ਅਤੇ ਡੁਨੇਡਿਨ ਦੀਆਂ ਪਹਾੜੀਆਂ ਤੇ ਵੀ ਬਰਫ ਪੈ ਸਕਦੀ ਹੈ।