ਨਿਊਜ਼ੀਲੈਂਡ ਵਾਸੀ ਹੋਏ ਸੁਸਤ -ਵਰਲਡ ਹੈਲਥ ਆਰਗਨਾਈਜ਼ੇਸ਼ਨ 

0
64

ਆਕਲੈਂਡ (5 ਸਤੰਬਰ): ਵਰਲਡ ਹੈਲਥ ਆਰਗਨਾਈਜੇਸ਼ਨ ਦੇ ਤਾਜ਼ਾ ਅੰਕੜੇ ਜੋ ਕੇ ਦਾ ਲਾਂਸੇਟ ਵਿੱਚ ਛਪੇ ਹਨ ਅਨੁਸਾਰ ਨਿਊਜ਼ੀਲੈਂਡ ਵਾਸੀ ਪਹਿਲਾਂ ਨਾਲੋਂ ਹੁਣ ਕਾਫੀ ਸੁਸਤ ਹੋ ਗਏ ਹਨ ਅਤੇ ਇਸ ਦਾ ਕਾਰਨ ਕੰਮ ਕਰਨ ਦੇ ਢੰਗ ਵਿੱਚ ਆਈ ਤਬਦੀਲੀ ਅਤੇ ਪਹਿਲਾਂ ਨਾਲੋਂ ਕਾਰਾਂ ਆਦਿ ਦੀ ਵਧੀ ਗਿਣਤੀ ਨੂੰ ਦੱਸਿਆ ਜਾ ਰਿਹਾ ਹੈ।

ਡਬਲਿਊ ਐੱਚ ਓ ਦਾ ਇਸ ਸਬੰਧੀ ਕਹਿਣਾ ਹੈ ਕਿ ਲੋਕ ਸੁੱਖ ਸੁਵਿਧਾਵਾਂ ਮਿਲਣ ਦੇ ਚੱਲਦਿਆਂ ਸਰੀਰਕ ਗਤੀਵਿਧੀਆਂ ਘੱਟ ਕਰਨ ਲੱਗ ਪਏ ਹਨ, ਇਸ ਦੇ ਚੱਲਦਿਆਂ ਦਿਲ ਦੀ ਬੀਮਾਰੀ ਅਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਆਮ ਹੁੰਦੀਆਂ ਜਾ ਰਹੀਆਂ ਹਨ।

ਦੱਸਣਯੋਗ ਹੈ ਕਿ ਡਬਲਿਊ ਐੱਚ ਓ ਅਨੁਸਾਰ ਉਸ ਵਿਅਕਤੀ ਨੂੰ ਸੁਸਤ ਮੰਨਿਆ ਜਾਂਦਾ ਹੈ ਜੋ ਕਿ ਰੋਜ਼ਾਨਾ ਹਲਕੀ-ਫੁਲਕੀ 150 ਮਿੰਟ ਦੀ ਸਰੀਰਿਕ ਗਤੀਵਿਧੀ ਜਾਂ ਫਿਰ ਹਫਤੇ ਦੀ 75 ਮਿੰਟ ਦੀ ਸਖ਼ਤ ਸਰੀਰਕ ਗਤੀਵਿਧੀ ਨਹੀਂ ਕਰਦਾ। 

ਦੱਸਣਯੋਗ ਹੈ ਕਿ ਪਹਿਲਾਂ ਅਮਰੀਕਾ ਅਤੇ ਇੰਗਲੈਂਡ ਦੇ ਲੋਕਾਂ ਨੂੰ ਜ਼ਿਆਦਾ ਸੁਸਤ ਮੰਨਿਆ ਜਾਂਦਾ ਸੀ ਇਸ ਪਰ ਇਸ ਵਰ੍ਹੇ ਦੇ ਅੰਕੜਿਆਂ ਵਿੱਚ ਨਿਊਜ਼ੀਲੈਂਡ ਜਰਮਨੀ ਦੇ ਨਿਵਾਸੀ ਵੀ ਸ਼ਾਮਿਲ ਹੋ ਗਏ ਹਨ।

ਇਸ ਸੂਚੀ ਵਿੱਚ ਮਹਿਲਾਵਾਂ ਦੀ ਗੱਲ ਕਰੀਏ ਤਾਂ ਮੱਧ ਪੂਰਬੀ ਏਸ਼ੀਆ ਅਤੇ ਦੱਖਣੀ ਏਸ਼ੀਆ ਦੀਆਂ ਮਹਿਲਾਵਾਂ ਦੁਨੀਆਂ ਭਰ ਦੀਆਂ ਮਹਿਲਾਵਾਂ ਨਾਲੋਂ ਜ਼ਿਆਦਾ ਚੁਸਤ ਮੰਨੀਆਂ ਗਈਆਂ ਹਨ ਅਤੇ ਇਸਦਾ ਕਾਰਨ ਉਨ੍ਹਾਂ ਦਾ ਜਿਆਦਾਤਰ ਘਰੇਲੂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਾ ਦੱਸਿਆ ਜਾ ਰਿਹਾ ਹੈ, ਜਦਕਿ ਦੂਜੇ ਮੁਲਕਾਂ ਦੀਆਂ ਮਹਿਲਾਵਾਂ ਬਾਹਰੀ ਕੰਮ ਕਰਕੇ ਵੀ ਉਨ੍ਹਾਂ ਬਰਾਬਰ ਸ਼ਰੀਰਿਕ ਗਤੀਵਿਧੀਆਂ ਨਾ ਕਰਨ ਵਿੱਚ ਅਸਮਰਥ ਹਨ।