ਨਿਊਜ਼ੀਲੈਂਡ ਵਿੱਚ ਓ-ਨੈਗਟਿਵ ਖੂਨ ਦੀ ਹੋਈ ਭਾਰੀ ਘਾਟ

0
680

ਨਿਊਜੀਲੈਂਡ ਬਲੱਡ ਸਰਵਿਸ ਵੱਲੋਂ ਖੂਨ ਦਾਨ ਲਈ ਅਪੀਲ ਕੀਤੀ ਗਈ ਜਾਰੀ

ਆਕਲੈਂਡ (24 ਸਤੰਬਰ): ਨਿਊਜ਼ੀਲੈਂਡ ਬਲੱਡ ਸਰਵਿਸ ਵੱਲੋਂ ਓ-ਨੈਗਟਿਵ ਕੂਨ ਦੀ ਘਾਟ ਦੇ ਚੱਲਦਿਆਂ ਜ਼ਰੂਰੀ ਸੂਚਨਾ ਜਾਰੀ ਕੀਤੀ ਗਈ ਹੈ ਅਤੇ ਓ੦ਨੈਗੇਟਿਵ ਖੂਨ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਇਹ ਖੂਨ ਗਰੁੱਪ ਕਿਸੇ ਵੀ ਲੋੜੀਂਦੇ ਮਰੀਜ ਨੂੰ ਚੜ੍ਹਾਇਆ ਜਾ ਸਕਦਾ ਹੈ। 

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਿਊਜ਼ੀਲੈਂਡ ਬਲੱਡ ਸਰਵਿਸ ਦੀ ਉਸਕਾ ਵਰਜ ਨੇ ਦੱਸਿਆ ਕਿ ਓ-ਨੈਗੇਟਿਵ ਖੂਨ ਦੀਆਂ ਨਿਊਜ਼ੀਲੈਂਡ ਭਰ ਵਿੱਚ ਸਿਰਫ 342 ਯੂਨਿਟਾਂ ਹੀ ਬੱਚੀਆਂ ਹਨ ਅਤੇ ਇਹ ਅਜਿਹਾ ਬਲੱਡ ਗਰੁੱਪ ਹੈ ਜੋ ਕਿ ਬਾਕੀ ਦੇ ਬਲੱਡ ਗਰੁੱਪਾਂ ਵਾਲੇ ਵਿਅਕਤੀਆਂ ਨੂੰ ਵੀ ਚੜ੍ਹਾਇਆ ਜਾ ਸਕਦਾ ਹੈ ਅਤੇ ਇਸੇ ਫਾਇਦੇ ਦੇ ਚਲਦਿਆਂ ਇਸਨੂੰ ਲਿਕੂਅਡ ਗੋਲਡ ਵੀ ਕਿਹਾ ਜਾਂਦਾ ਹੈ। 

ਉਨ੍ਹਾਂ ਨਿਊਜ਼ੀਲੈਂਡ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਦਾ ਵੀ ਬਲੱਡ ਗਰੁੱਪ ਓ ਨੈਗੇਟਿਵ ਹੈ ਉਹ ਵੱਧ ਤੋਂ ਵੱਧ ਦਾਨ ਕਰਨ ਤਾਂ ਜੋ ਮਰੀਜ਼ਾਂ ਦੀ ਜਾਨ ਨੂੰ ਬਚਾਇਆ ਜਾ ਸਕੇ।