ਨਿੳੂਜ਼ੀਲੈਂਡ ਕਸਟਮ ਵਿਭਾਗ ਨੇ ਤਕਰੀਬਨ 1 ਟਨ ਗੈਰ-ਕਾਨੂੰਨੀ ਨਸ਼ਾ ਕੀਤਾ ਨਸ਼ਟ…

0
1009

ਅਾਕਲੈਂਡ (27 ਜੂਨ) : ਨਿੳੂਜ਼ੀਲੈਂਡ ਕਸਟਮ ਵਿਭਾਗ ਵਲੋਂ ਤਕਰੀਬਨ 959 ਕਿਲੋਗ੍ਰਾਮ ਨਸ਼ਾ ਨਸ਼ਟ ਕੀਤਾ ਗਿਅਾ ਹੈ | ਇਸ ਵਿੱਚ ਮੈਥਮ ਫੈਟਾਮਾਈਨ, ਕੋਕੀਨ, ਅੈਮਡੀਅੈਮ, ਜੀਬੀਅੈਲ, ਕੈਨੇਬਿਸ ਅਤੇ ਹੋਰ ਵੀ ਕਈ ਪ੍ਰਕਾਰ ਦੇ ਮੌਜੂਦ ਸਨ | 
ਕਸਟਮ ਮਹਿਕਮੇ ਦੇ ਮੰਤਰੀ ਮੀਕਾ ਵਾਇਟਰੀ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਅੱਜ ਯੁਨਾਇਟਡ ਨੇਸ਼ਨਜ਼ ਦਾ ਅੰਤਰਾਸ਼ਟਰੀ ਦਿਵਸ ਹੈ, ਜੋ ਕਿ ਨਸ਼ੇ ਖਿਲਾਫ ਅਾਪਣੀ ਮੁਹਿੰਮ ਚਲਾੳੁਂਦਾ ਹੈ ਅਤੇ ਇਸ ਨਸ਼ੇ ਨੂੰ ਨਸ਼ਟ ਕਰਨਾ ਇਸ ਦਿਨ ਨੂੰ ਸਮਰਪਿਤ ਹੈ | ਦੱਸਣਯੋਗ ਹੈ ਕਿ ਕਸਟਮ ਵਿਭਾਗ ਵਲੋਂ ਇਹ ਨਸ਼ਾ ਸੁਰੱਖਿਅਤ ਜਗਾ ਤੇ ਨਸ਼ਟ ਕੀਤਾ ਗਿਅਾ ਹੈ ਤਾਂ ਜੋ ਲੋਕ ਇਸਦੇ ਬੁਰੇ ਪ੍ਰਭਾਵ ਤੋਂ ਦੂਰ ਰਹਿਣ |