ਨਿੳੂਜ਼ੀਲੈਂਡ ਦੀ ਮਹਿਲਾ ਕ੍ਰਿਕੇਟ ਟੀਮ ਨੇ ਇੰਗਲੈਂਡ ਨੂੰ ਰੋਕਿਅਾ ਕਲੀਨ ਸਵੀਪ ਕਰਨ ਤੋਂ…

0
113

ਅਾਕਲੈਂਡ (15 ਜੁਲਾਈ) : ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਵਨਡੇ ਮੈਚ 'ਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 'ਚ 3-0 ਤੋਂ ਕਲੀਨ ਸਵੀਪ ਕਰਨ ਤੋਂ ਰੋਕ ਦਿੱਤਾ।
ਇਸ ਨੂੰ ਸੋਫੀ ਡੇਵਾਈਨ ਦੀ ਅਜੇਤੂ 117 ਦੌੜਾਂ ਦੀ ਪਾਰੀ ਅਤੇ ਸਪਿਨਰ ਲੇਹ ਕਾਸਪੇਰੇਕ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਸਹਾਇਤਾ ਨਾਲ ਰੋਕਿਅਾ ਗਿਅਾ ਹੈ |
ਜਿਕਰਯੋਗ ਹੈ ਕਿ ਇੰਗਲੈਂਡ ਵੱਲੋਂ ਏਮੀ ਜੋਨਸ ਅਤੇ ਟੈਮੀ ਬੋਰਮੋਂਟ ਦੀ ਸਲਾਮੀ ਜੋੜੀ ਨੇ ਸੈਂਕੜੇ ਵਾਲੀ ਸ਼ਾਂਝੇਦਾਰੀ ਕੀਤੀ ਜਿਸ ਦੇ ਸਹਾਰੇ ਇੰਗਲੈਂਡ ਇਕ ਵੱਡੇ ਸਕੋਰ ਵੱਲ ਵਧਦਾ ਦਿੱਸਿਆ।
 ਪਰ ਬੋਮੋਂਟ ਦੇ 53 ਦੌੜਾਂ 'ਤੇ ਆਊਟ ਹੋਣ ਦੇ ਬਾਅਦ ਵਿਕਟਾਂ ਦਾ ਝੜਨਾ ਸ਼ੁਰੂ ਹੋ ਗਿਆ ਅਤੇ ਵਿਸ਼ਵ ਜੇਤੂ ਟੀਮ ਨੇ ਅਗਲੀਆਂ 115 ਦੌੜਾਂ ਜੋੜਨ ਦੇ ਨਾਲ ਸਾਰੇ ਵਿਕਟਾਂ ਗੁਆ ਦਿੱਤੇ। ਟੀਮ ਇਸ ਨਾਲ 219 ਦੌੜਾਂ ਹੀ ਬਣਾ ਸਕੀ।
ਨਿਊਜ਼ੀਲੈਂਡ ਦੀ ਕਾਸਪੇਰੇਕ ਨੇ 39 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾਈਆਂ। ਡੇਵਾਈਨ ਨੇ ਵੀ 117 ਗੇਂਦਾਂ 'ਚ ਇੰਨੀਆਂ ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਕੈਥਰੀਨ ਬ੍ਰੰਟ ਦੀ ਗੇਂਦ 'ਤੇ ਛੱਕਾ ਲਗਾਉਂਦੇ ਹੋਏ ਮੈਚ ਨਿਊਜ਼ੀਲੈਂਡ ਦੇ ਨਾਂ ਕਰ ਦਿੱਤਾ।