ਨਿੳੂਜ਼ੀਲੈਂਡ ਦੀ ਸਿੱਖ ਸੰਗਤ ਵਲੋਂ ਸ਼ੁਰੂ ਕੀਤਾ ਗਿਅਾ ਰੁਮਾਲਾ ਸਾਹਿਬ ਦਾ ਪ੍ਰੋਜੈਕਟ ਹੋਰ ਪ੍ਰਸਿੱਧੀ ਦੀ ਰਾਹ ਤੇ…

0
906

ਅਾਕਲੈਂਡ (9 ਜੂਨ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਨਿੳੂਜ਼ੀਲੈਂਡ ਦੀ ਸਿੱਖ ਸੰਗਤ ਵਲੋਂ ਸ਼ੁਰੂ ਕੀਤਾ ਗਿਅਾ ਰੁਮਾਲਾ ਸਾਹਿਬ ਕਾਫੀ ਪ੍ਰਸਿੱਧੀ ਖੱਟ ਰਿਹਾ ਹੈ | 
ਦੱਸਣਯੋਗ ਹੈ ਕਿ ਜਿਹੜੀਅਾਂ ਸੰਸਥਾਂਵਾਂ ਨੂੰ ਸਿੱਖ ਸੰਗਤ ਵਲੋਂ ਰੁਮਾਲਾ ਸਾਹਿਬ ਦਿੱਤੇ ਗਏ ਸਨ, ੳੁਨਾ ਵਲੋਂ ਰੁਮਾਲਾ ਸਾਹਿਬ ਦੁਅਾਰਾ ਕਲਾ (ਆਰਟ) ਦੀਅਾਂ ਚੀਜ਼ਾਂ ਬਣਾ ਕੇ ਸਾਰੇ ਪ੍ਰਬੰਧਕਾਂ ਨੂੰ ਦੋ-ਦੋ ਦਿਖਾਈਅਾਂ ਗਈਅਾਂ ਸਨ | ਇਸ ਮੌਕੇ ਨਿੳੂਜ਼ੀਲੈਂਡ ਦੇ ਨੈਸ਼ਨਲ ਟੀਵੀ ਚੈਨਲ ਵੀ ਇਸ ਪ੍ਰੋਜੈਕਟ ਨੂੰ ਸਲਾਹੳੁਣ ਲਈ ਪੁੱਜਾ | ਇਸੇ ਤੇ  ਅੈਤਵਾਰ ਨੂੰ ਇੱਕ ਡਾਕੂਮੈਂਟਰੀ ਫਿਲਮ ਵੀ ਖਾਸ ਤੌਰ ਤੇ ਦਿਖਾਈ ਜਾਵੇਗੀ ਕਿ ਰੁਮਾਲਾ ਸਾਹਿਬ ਦੀ ਵਰਤੋ ਕਿਸ ਤਰਾ ਕੀਤੀ ਗਈ ਹੈ | 
ਇਥੇ ਦੱਸਣਯੋਗ ਹੈ ਕਿ ਸਾਰੇ ਰੁਮਾਲਾ ਸਾਹਿਬ ਇਕੱਠੇ ਕਰਕੇ ਗੁਰਦੁਅਾਰਾ ਕਲਗੀਧਰ ਸਾਹਿਬ ਟਾਕਾਨੀਨੀ ਪਹੁੰਚਾ ਦਿੱਤੇ ਜਾਂਦੇ ਹਨ | ਜਿਥੋਂ ਵੱਖ-ਵੱਖ ਕਮਿੳੂਨਿਟੀਅਾਂ ਦੇ ਲੋਕਾਂ ਨੂੰ ਦੋ-ਦੋ ਡੱਬੇ ਦਿੱਤੇ ਜਾਂਦੇ ਹਨ ਅਤੇ ੳੁਨਾਂ ਦੀ ਨਿਗਰਾਨੀ ਰੱਖੀ ਜਾਂਦੀ ਹੈ ਕਿ ੳੁਹ ਕਿਸ ਤਰਾਂ ੳੁਨਾਂ ਦੀ ਵਰਤੋ ਕਰਦੇ ਹਨ ਅਤੇ ਇਸ ਤਰਾਂ ਰੁਮਾਲਾ ਸਾਹਿਬ ਦੀ ਬੇਅਦਬੀ ਹੋਣ ਤੋਂ ਰੋਕੀ ਜਾਂਦੀ ਹੈ |
ਇਸਦੇ ਨਾਲ ਹੀ ਨਿਊਜੀਲੈਂਡ ਦੇ ਬਾਕੀ ਦੇ ਗੁਰੂਘਰਾਂ ਨੂੰ ਬੇਨਤੀ ਹੈ ਕਿ ਉਹ ਉਨ੍ਹਾਂ ਕੋਲ ਮੌਜੂਦ ਰੁਮਾਲਾ ਸਾਹਿਬ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿੱਚ ਪਹੁੰਚਾ ਸਕਦੇ ਹਨ|