ਨਿੳੂਜ਼ੀਲੈਂਡ ਦੇ ਇਹ ਡੰਪਸਟਰ ਡਾਈਵਰ ਅਾਪਣਾ ਖਾਣ-ਪੀਣ ਦਾ ਸਮਾਨ ਇਕੱਠਾ ਕਰਦੇ ਹਨ ਕੂੜੇਦਾਨਾਂ ਵਿਚੋਂ…

0
128

ਅਾਕਲੈਂਡ (7 ਅਗਸਤ) : ਜਿਅਾਦਾਤਰ ਲੋਕ ਅਾਪਣੀ ਗਰੋਸਰੀ ਦਾ ਸਮਾਨ ਸੂਪਰ ਮਾਰਕੀਟਾਂ ਵਿੱਚੋਂ ਖ੍ਰੀਦ ਕੇ ਲਿਅਾੳੁਂਦੇ ਹਨ, ਪਰ ਵੈਲਿੰਗਟਨ ਵਾਸੀ ਜੇਮਸ ਹੈਰਿਸ ਜਿਹੇ ਨਿੳੂਜ਼ੀਲੈਂਡ ਦੇ ਅਜਿਹੇ ਨਾਗਰਿਕ ਹਨ, ਜੋ ਕਿ ਸੂਪਰ ਮਾਰਕਿਟਾਂ ਦੇ ਕੂੜੇਦਾਨਾਂ ਵਿਚੋਂ ਅਾਪਣਾ ਭੋਜਨ ਫਰੋਲਦੇ ਹਨ | 
ਇਸ ਸਬੰਧਿਤ ਜੋ ਤਰਕ ਜੇਮਸ ਵਲੋਂ ਦਿੱਤਾ ਗਿਅਾ ਹੈ, ੳੁਹ ਵੀ ਵਿਚਾਰਨਯੋਗ ਹੈ, ਹਾਲਾਂਕਿ ਕੂੜੇਦਾਨ ਵਿਚੋਂ ਗਰੋਸਰੀ ਦਾ ਸਮਾਨ ਚੁੱਕਣ ਦੀ ਗੱਲ ਨੂੰ ਕਦੇ ਵੀ ਕਬੂਲਿਅਾ ਨਹੀਂ ਜਾ ਸਕਦਾ |
 ਜੇਮਸ ਦਾ ਕਹਿਣਾ ਹੈ ਕਿ ਜਿੱਥੇ ਇੰਨੀ ਮਹਿੰਗਾਈ ਦੇ ਜਮਾਨੇ ਵਿੱਚ ਮਾਪੇ ਕਈ ਵਾਰ ਅਜਿਹਾ ਸੋਚਣ ਵਿੱਚ ਮਜਬੂਰ ਹੋ ਜਾਂਦੇ ਹਨ ਕਿ ੳੁਹ ਬਿਜਲੀ ਦਾ ਬਿੱਲ ਦੇ ਅਤੇ ਅਾਪਣੇ ਬੱਚਿਅਾਂ ਨੂੰ ਭੋਜਨ ਮੁਹੱਈਅਾ ਕਰਵਾੳੁਣ ਪਰ ਅਜਿਹੇ ਸਮੇਂ ਵਿੱਚ ਸੂਪਰ ਮਾਰਕਿਟਾਂ ਵਲੋਂ ਕੂੜੇਦਾਨਾਂ ਵਿੱਚ ਵਿਅਰਥ ਕਰਕੇ ਸੁੱਟੇ ਗਏ ਭੋਜਨ ਦੀ ਵਰਤੋ ਸੱਚਮੁੱਚ ਹੀ ਹੈਰਾਨੀਜਨਕ ਹੈ | 
ਦਰਅਸਲ ਖਾਣ-ਪੀਣ ਸਬੰਧਿਤ ਸਮਾਨ ਕੂੜੇਦਾਨ ਵਿੱਚੋਂ ਸੁੱਟਿਅਾ ਜਾਂਦਾ ਹੈ ੳੁਸਦੀ ਮਿਅਾਦ ਖਤਮ ਹੋਈ ਹੁੰਦੀ ਹੈ ਅਤੇ ਸਰਕਾਰ ਵਲੋਂ ਵੀ ਇਹ ਸਮਾਨ ਚੁੱਕਣ ਦੀ ਮਨਾਹੀ ਹੁੰਦੀ ਹੈ |
ਜੇਮਸ ਨੇ ਦੱਸਿਅਾ ਕਿ ੳੁਹ 27 ਸਾਲਾ ਦਾ ਹੈ ਅਤੇ 17 ਸਾਲਾਂ ਤੋਂ ਅਜਿਹੇ ਕੂੜੇਦਾਨਾਂ ਵਿਚੋਂ ਅਾਪਣਾ ਖਾਣ-ਪੀਣ ਦਾ ਸਮਾਨ ਚੁੱਕਦਾ ਅਾ ਰਿਹਾ ਹੈ | ਇਸ ਤਰਾਂ ੳੁਹ ਇੱਕ ਵਾਰ ਵਿੱਚ ਹੀ ਕਈ ਸੈਂਕੜੇ ਡਾਲਰ ਦਾ ਸਮਾਨ ਇਕੱਠਾ ਕਰ ਲਿਅਾੳੁਂਦਾ ਹੈ ਅਤੇ ਅਕਸਰ ਹੀ ੳੁਸਨੂੰ ਬਹੁਤ ਵਧੀਅਾ ਚੀਜਾਂ ਕੂੜੇਦਾਨਾਂ ਵਿਚੋਂ ਖਾਣ ਲਈ ਮਿਲ ਜਾਂਦੀਅਾਂ ਹਨ | 
ਇੱਕ ਅੰਦਾਜੇ ਅਨੁਸਾਰ ਨਿੳੂਜ਼ੀਲੈਂਡ ਵਿੱਚ ਲੋਕਲ ਕਾਰੋਬਾਰੀਅਾਂ ਵਲੋਂ ਹਰ ਸਾਲ 1 ਲੱਖ ਟਨ ਭੋਜਨ ਮਿਅਾਦ ਖਤਮ ਹੋਣ ਦੇ ਚੱਲਦਿਅਾਂ ਕੂੜੇਦਾਨਾਂ ਵਿੱਚ ਸੁੱਟਿਅਾ ਜਾਂਦਾ ਹੈ |