ਨਿੳੂਜ਼ੀਲੈਂਡ ਦੇ ਕ੍ਰਿਕਟ ਖਿਡਾਰੀ ਬ੍ਰੈਂਡਨ ਮੈਕੂਲਮ ਦੀ ਸ਼ਮੂਲੀਅਤ ਹੋਈ “ਬੈਸਟ ਟਵੰਟੀ 20 ਕ੍ਰਿਕੇਟ XI” ਵਿੱਚ…

0
621

ਅਾਕਲੈਂਡ (24 ਜੂਨ) : ਨਿੳੂਜ਼ੀਲੈਂਡ ਦੇ ਕ੍ਰਿਕੇਟ ਪ੍ਰੇਮੀਅਾਂ ਲਈ ਖੁਸ਼ੀ ਦੀ ਗੱਲ ਹੈ, ਕਿੳੁਕਿ ਨਿੳੂਜ਼ੀਲੈਂਡ ਕ੍ਰਿਕੇਟ ਦੇ ਸ਼ਾਨਦਾਰ ਬੱਲੇਬਾਜ਼ ਬ੍ਰੈਂਡਨ ਮੈਕੂਲਮ ਦੀ ਸ਼ਮੂਲੀਅਤ ਬੈਸਟ ਅਾਫ ਅਾਲ ਟਾਈਮ ਮੈਨਜ਼ ਟੀ-20 Xl ਵਿੱਚ ਹੋ ਚੁੱਕੀ ਹੈ | 
ਦੱਸਣਯੋਗ ਹੈ ਕਿ ਬ੍ਰੈਡਨ ਮੈਕੂਲਮ ਨਿੳੂਜ਼ੀਲੈਂਡ ਵਿੱਚ ਸਿਰਫ ਇਕਲੋਤੇ ਖਿਡਾਰੀ ਹਨ, ਜਿੰਨਾਂ ਨੂੰ ਈਅੈਸਪੀਅੈਨ ਕ੍ਰਿਕੇਟ ਦੀ 25ਵੀਂ ਵਰ੍ਹੇਗੰਡ ਤੇ ਇਹ ਸਨਮਾਨ ਮਿਲਿਅਾ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ ਸਿਰਫ ਬ੍ਰੈਡਮ ਮੈਕੂਲਮ ਨਿੳੂਜ਼ੀਲੈਂਡ ਦੇ ਇੱਕ ਅਜਿਹੇ ਖਿਡਾਰੀ ਹਨ ਜੋ ਕਿ ਸਭ ਤੋਂ ਵਧੀਅਾ ਟੀ-20, ਟੈਸਟ ਅਤੇ ਇੱਕ ਦਿਨਾਂ ਮੈਚਾਂ ਵਿੱਚ ਅਾਪਣਾ ਨਾਮ ਦਰਜ ਕਰਵਾ ਚੁੱਕੇ ਹਨ |
ਈਅੈਸਪੀਅੈਨ ਅਨੁਸਾਰ ਜਦੋਂ ਮੈਕੂਲਮ 2016 ਵਿੱਚ ਰਿਟਾਇਰ ਹੋਏ ਸਨ ਤਾਂ ੳੁਹ ਇੱਕਮਾਤਰ ਅਜਿਹੇ ਖਿਡਾਰੀ ਸਨ, ਜਿੰਨਾਂ ਨੇ ਟੀ-20 ਵਿੱਚ 1000 ਅਤੇ 2000 ਰਨ ਸਭ ਤੋਂ ਤੇਜ ਪੂਰੇ ਕੀਤੇ ਸਨ |
ਬੈਸਟ ਅਾਫ ਅਾਲ ਟਾਈਮ ਮਆਨਜ਼ ਟੀ-20 XI ਦੇ ਬਾਕੀ ਖਿਡਾਰੀਅਾਂ ਵਿੱਚ ਅੈਮਅੈਸ ਧੋਨੀ, ਕ੍ਰਿਸ ਗੇਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ੳੁਮਰਗੁੱਲ, ਰਸ਼ਿਟ ਮਲਿੰਗਾ, ਡੁਅਾਇਨ ਬਰਾਵੋ, ਏਬੀਦੇ ਵੀਲੀਅਰਸ, ਮੈਕੂਲਮ, ਮਾਰਕ ਨਿਕੋਲਸ, ਡੇਵ ਵਾਟਮੋਰ  ਸ਼ਾਮਿਲ ਹਨ |