ਨਿੳੂਜ਼ੀਲੈਂਡ ਦੇ ਕੱਟੜਪੰਥੀ ਪਾਦਰੀ ਨੂੰ ਅਾਸਟ੍ਰੇਲੀਅਾ ਤੋਂ ਡਿਪੋਰਟ ਕੀਤੇ ਜਾਣ ਦੇ ਹੋਏ ਹੁਕਮ…

0
69

ਅਾਕਲੈਂਡ (7 ਜੁਲਾਈ) : ਨਿੳੂਜ਼ੀਲੈਂਡ ਮੂਲ ਦੇ ਪਾਦਰੀ ਲੋਗਨ ਰੋਬਰਟਸਨ ਨੂੰ ਅਾਸਟ੍ਰੇਲੀਅਾ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੇ ਚੱਲਦਿਅਾਂ ਅਾਸਟ੍ਰੇਲੀਅਾ ਵਿਚੋਂ ਡਿਪੋਰਟ ਕਰਨ ਦੇ ਹੁਕਮ ਸੁਣਾਏ ਗਏ ਹਨ | 
ਦਰਅਸਲ ਲੋਗਨ ਵਲੋਂ ਪਿਲਾਰ ਬਰਟਿਸ ਚਰਚ ਵਿੱਚ ਸ੍ਵੈਘੋਸ਼ਿਤ ਪਾਦਰੀ ਅੈਲਾਨ ਕੀਤਾ ਗਿਅਾ ਸੀ ਅਤੇ ੳੁਸ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਿੱਚ ਪਰੇਸ਼ਾਨੀ ਫੈਲਾੳੁਣ ਅਤੇ ੳੁਨਾਂ ਨੂੰ ਗਲਤ ਬੋਲਣ ਦੇ ਦੋਸ਼ ਲਗਾਏ ਗਏ ਸਨ |
ਜਿਕਰਯੋਗ ਹੈ ਕਿ ਲੋਗਨ ਪਹਿਲਾਂ ਵੀ ਅਾਪਣੇ ਸੰਵੇਦਨਸ਼ੀਲ ਬਿਅਾਨਬਾਜ਼ੀਅਾਂ ਜਿਵੇਂ ਹੋਮੋਸੈਕਸ਼ੁਅਲ ਲੋਕਾਂ ਨੂੰ ਮੌਤ ਦੀ ਸਜਾ ਦੇਣ ਜਿਹੀਅਾਂ ਅਤੇ ਜੈਸਿੰਡਾ ਅਾਰਡੈਨਜ਼ ਨੂੰ ਘਰ ਵਿੱਚ ਰਹਿਣ ਦੀ ਸਲਾਹ ਦੇਣ ਦੇ ਚੱਲਦਿਅਾਂ ਸੁਰਖੀਅਾਂ ਵਿੱਚ ਰਹਿ ਚੁੱਕਾ ਹੈ | 
ਇਸ ਸਬੰਧ ਵਿੱਚ ਅਾਸਟ੍ਰੇਲੀਅਾ ਦੇ ਹੋਮ ਅਫੇਅਰਜ਼ ਅਤੇ ਇਮੀਗ੍ਰੇਸ਼ਨ ਮਨਿਸਟਰ ਪੀਟਰ ਡਟਨ ਨੇ ਵੀ ਤਿੱਖੀ ਪ੍ਰਤੀਕਿਰਿਅਾ ਦਿਖਾੳੁਂਦਿਅਾਂ ਕਿਹਾ ਕਿ ਅਾਸਟ੍ਰੇਲੀਅਾ ਅਾੳੁਣ ਵਾਲੇ ਲੋਕਾਂ ਨੂੰ ਖੁੱਲ ਕੇ ਬੋਲਣ ਦੀ ਅਜ਼ਾਦੀ ਹੈ, ਪਰ ਕਿਸੇ ਦੇ ਧਰਮ ਦੇ ਖਿਲਾਫ ਬੋਲਣਾ ਬਿਲਕੁਲ ਵੀ ਬਰਦਾਸ਼ ਨਹੀਂ ਕੀਤਾ ਜਾਵੇਗਾ |