ਨਿੳੂਜ਼ੀਲੈਂਡ ਦੇ ਪ੍ਰਾਈਮਰੀ ਸਕੂਲਾਂ ਦੇ ਅਧਿਅਾਪਕ ਕਰਨਗੇ ਹੜਤਾਲ…

0
112

ਅਾਕਲੈਂਡ (3 ਜੁਲਾਈ) : ਸਰਕਾਰ ਵਲੋਂ ਮਿਲੀ ਤਨਖਾਹਾਂ ਦੇ ਵਾਧੇ ਦੀ ਮੰਗ ਨੂੰ ਠੁਕਰਾਂੳੁਂਦਿਅਾਂ ਪ੍ਰਾਇਮਰੀ ਸਕੂਲ ਦੇ ਅਧਿਅਾਪਕਾਂ ਅਤੇ ਪ੍ਰਿੰਸੀਪਲਾਂ ਵਲੋਂ ਹੁਣ ਹੜਤਾਲ ਤੇ ਜਾਣ ਦਾ ਫੈਸਲਾ ਲਿਅਾ ਗਿਅਾ ਹੈ | ਇਸ ਗੱਲ ਦੀ ਪੁੱਸ਼ਟੀ ਨਿੳੂਜ਼ੀਲੈਂਡ ਅੈਜੂਕੇਸ਼ਨ ਇੰਸੀਚਿੳੂਟ ਵਲੋਂ ਕੀਤੀ ਗਈ | 
ਦੱਸਣਯੋਗ ਹੈ ਕਿ ਇਹ ਹੜਤਾਲ 15 ਅਗਸਤ ਤੋਂ ਕੀਤੀ ਜਾਵੇਗੀ | ਇਸ ਸਬੰਧ ਵਿੱਚ ਅੈਨਜ਼ੈਡਈਅਾਈ ਦੇ ਮੈਂਬਰਾਂ ਵਲੋਂ ਇਹ ਪੁੱਖਤਾ ਕੀਤਾ ਜਾ ਰਿਹਾ ਹੈ ਕਿ ਹੜਤਾਲ ਕਿੰਨੇ ਸਮੇਂ ਲਈ ਕੀਤੀ ਜਾਵੇ, ਤਾਂ ਜੋ ਸਰਕਾਰ ਤੱਕ ਸਖਤ ਸੰਦੇਸ਼ ਪੁੱਜ ਸਕੇ |
ਅਧਿਅਾਪਕਾਂ ਨੂੰ 6.1% ਦਾ ਵਾਧਾ ਦਿੱਤਾ ਗਿਅਾ ਸੀ | ਇਸ ਨਾਲ ੳੁਨਾਂ ਦੀ ਤਨਖਾਹ $80,600 ਹੋ ਜਾਣੀ ਸੀ ਅਤੇ ਨਾਲ ਹੀ ਅਧਿਅਾਪਕਾਂ ਦੀ ਮੁੱਢਲੀ ਤਨਖਾਹ ਇਸ ਵਾਧੇ ਤੋਂ ਬਾਅਦ $55,030 ਹੋ ਜਾਣੀ ਸੀ | ਪਰ ਅਧਿਅਾਪਕਾਂ ਵਲੋਂ ਇਹ 6% ਦੀ ਬਜਾਏ 16% ਵਾਧਾ ਮੰਗਿਅਾ ਗਿਅਾ ਸੀ |