ਨਿੳੂਜ਼ੀਲੈਂਡ ਦੇ ਬਾਇਓਸੈਕਿਓਰਿਟੀ ਅਧਿਕਾਰੀਅਾਂ ਨੂੰ ਧੋਖਾ ਦੇਣਾ ਕੋਈ ਬੱਚਿਅਾਂ ਦੀ ਖੇਡ ਨਹੀਂ, ਝੂਠ ਬੋਲੇ ਜਾਣ ਤੇ ਭਾਰਤੀ ਮੂਲ ਦੀ ਬਜੁਰਗ ਮਹਿਲਾ ਨੂੰ ਹੋਇਅਾ $1600 ਦਾ ਭਾਰੀ ਜੁਰਮਾਨਾ…

0
1159

ਅਾਕਲੈਂਡ (15 ਜੂਨ) : ਕਈ ਲੋਕ ਪਤਾ ਨੀ ਕੀ ਸੋਚ ਕੇ ਨਿੳੂਜ਼ੀਲੈਂਡ ਵਿੱਚ ਬਾਹਰਲੇ ਬੀਜ, ਪੌਦੇ ਜਾਂ ਫਿਰ ਹੋਰ ਰੋਕ ਲੱਗੀ ਸਮੱਗਰੀ ਲੈ ਅਾੳੁਂਦੇ ਹਨ | ਜਦਕਿ ਸਾਫ ਤੌਰ ਤੇ ਨਿੳੂਜ਼ੀਲੈਂਡ ਬਾਇਓਸੈਕਿਓਰਿਟੀ ਵਲੋਂ ਇਸ ਤੇ ਰੋਕ ਲਗਾਈ ਗਈ ਹੈ |
 ਤਾਜਾ ਮਾਮਲਾ ਇੰਡੀਅਨ ਪਾਸਪੋਰਟ ਤੇ ਸਿੰਗਾਪੁਰ ਤੋਂ ਅਾਪਣੇ ਪੁੱਤਰ ਕੋਲ ਨਿੳੂਜ਼ੀਲੈਂਡ ਪੁੱਜੀ 68 ਸਾਲਾ ਨੀਲਾਬੇਨ ਜਯੰਤੀਬਾਈ ਸੋਲੰਕੀ ਦਾ ਸਾਹਮਣੇ ਅਾਇਅਾ ਹੈ | ੳੁਹ 10 ਮਾਰਚ ਨੂੰ ਸਿੰਗਾਪੁਰ ਰਾਂਹੀ ਨਿੳੂਜ਼ੀਲੈਂਡ ਅਾਈ ਸੀ | 
ਜਦੋਂ ੳੁਹ ਨਿੳੂਜ਼ੀਲੈਂਡ ਏਅਰਪੋਰਟ ਪੁੱਜੀ ੳੁਸਨੇ ਬਾਇਓਸੈਕਿਓਰਿਟੀ ਦੇ ਅਧਿਕਾਰੀਅਾਂ ਨੂੰ ਇਹ ਹੀ ਕਿਹਾ ਕਿ ੳੁਸ ਕੋਲ ਥੋੜਾ ਬਹੁਤ ਖਾਣ-ਪੀਣ ਦਾ ਹੀ ਸਮਾਨ ਹੈ | ਪਰ ਜਦੋਂ ੳੁਸਦੀ ਚੈਕਿੰਗ ਕੀਤੀ ਗਈ ਤਾਂ ੳੁਸਦੇ ਪਰਸ ਦਾ ਵਿਚੋਂ ਤੁਲਸੀ ਅਤੇ ਹੋਰ ਕਈ ਤਰਾਂ ਦੇ ਬੀਜ ਕਾਰਬਨ ਪੇਪਰ ਵਿੱਚ ਲੁਕਾ ਕੇ ਰੱਖੇ ਹੋਏ ਮਿਲੇ | 
ਇਸਦੇ ਚੱਲਦਿਅਾਂ ਕ੍ਰਾਈਸਚਰਚ ਜਿਲਾ ਅਦਾਲਤ ਵਿੱਚ ੳੁਨਾਂ ਦੀ ਪੇਸ਼ੀ ਹੋਈ, ਜਿੱਥੇ ਨੀਲਾਬੇਨ ਨੇ ਜੱਜ ਡੇਵਿਡ ਸਾਂਡਰਸ ਅੱਗੇ ਕਬੂਲਿਅਾ ਕਿ ਮੈਨੂੰ ਇਹ ਬੀਜ ਨਿੳੂਜ਼ੀਲੈਂਡ ਲੈ ਕੇ ਅਾੳੁਣ ਤੇ ਪਛਤਾਵਾ ਹੈ | ਇਸਨੂੰ ਕਾਰਬਨ ਪੇਪਰ ਵਿੱਚ ਮੇਰੇ ਪਤੀ ਨੇ ਲਪੇਟੇ ਸੀ |
ਇਸ ਕੇਸ ਤੇ ਫੈਸਲਾ ਸੁਣਾੳੁਂਦਿਅਾਂ ਜੱਜ ਸਾਂਡਰਸ ਨੇ ਨੀਲਾਬੇਨ ਨੂੰ $1600 ਦਾ ਜੁਰਮਾਨਾ ਕੀਤਾ ਅਤੇ ਨਾਲ ਹੀ ਅਾਪਣੀ ਬਿਅਾਨਬਾਜੀ ਵਿੱਚ ਇਹ ਵੀ ਕਿਹਾ ਕਿ ਤੁਸੀ ਕਿਸਮਤ ਵਾਲੇ ਹੋ ਜਿਹੜਾ ਇਮੀਗ੍ਰੇਸ਼ਨ ਅਧਿਕਾਰੀਅਾਂ ਵਲੋਂ ਤੁਹਾਨੂੰ ਤੁਰੰਤ ਇੰਡੀਅਾ ਡਿਪੋਰਟ ਨਹੀਂ ਕੀਤਾ ਗਿਅਾ | ੳੁਨਾਂ ਇਹ ਵੀ ਦੱਸਿਅਾ ਕਿ ਕਈ ਤਰਾਂ ਦੇ ਵਾਇਰਸ ਜਾਂ ਬਿਮਾਰੀਅਾਂ ਅਾਦਿ ਫੈਲਣ ਦੇ ਡਰ ਤੋਂ ਨਿੳੂਜ਼ੀਲੈਂਡ ਵਿੱਚ ਬੀਜ, ਫਲ ਜਾਂ ਬੂਟੇ ਅਾਦਿ ਲਿਅਾੳੁਣ ਦੀ ਮਨਾਹੀ ਹੈ | 
ਇਥੇ ਕਾਬੀਲੇਗੌਰ ਹੈ ਕਿ ਮਨਿਸਟਰੀ ਅਾਫ ਪ੍ਰਾਇਮਰੀ ਇੰਡਸਟਰੀ ਪ੍ਰੋਸੀਕਿੳੂਟਰ ਦੇ ਗ੍ਰਾਂਟ ਫਲੈਚਰ ਨੇ ਇੱਕ ਟਿੱਪਣੀ ਰਾਂਹੀ ਲੋਕਾਂ ਵਿੱਵ ਬਣੀ ਅਾਮ ਧਾਰਨਾ ਬਾਰੇ ਇਹ ਵੀ ਦੱਸਿਅਾ ਕਿ ਜੋ ਲੋਕ ਸੋਚਦੇ ਹਨ ਕਿ ਕਾਰਬਨ ਪੇਪਰ ਵਿੱਚ ਚੀਜਾਂ ਛੁਪਾ ਕੇ ਰੱਖਣ ਨਾਲ ਅੈਕਸਰੇਅ ਮਸ਼ੀਨ ਵਿੱਚ ਕੁਝ ਦਿਖਾਈ ਨਹੀਂ ਦਿੰਦਾ ਜਾਂ ਬਾਇਓਸੈਕਿਓਰਿਟੀ ਅਧਿਕਾਰੀ ਗੁੰਮਰਾਹ ਹੋ ਜਾਂਦੇ ਹਨ ਤਾਂ ਇਹ ਲੋਕਾਂ ਵਿੱਚ ਬਹੁਤ ਵੱਡੀ ਗਲਤਫਹਿਮੀ ਹੈ |