ਨਿੳੂਜ਼ੀਲੈਂਡ ਦੇ ਮਸ਼ਹੂਰ ਸਟੰਟਮੈਨ ਜੋਨੀ ਡੇਂਜਰ ਦੀ ਸੜਕ ਹਾਦਸੇ ਵਿੱਚ ਹੋਈ ਮੌਤ…

0
140

ਅਾਕਲੈਂਡ (25 ਅਪ੍ਰੈਲ) : ਨਿੳੂਜ਼ੀਲੈਂਡ ਦਾ ਮਸ਼ਹੂਰ ਸਟੰਟਮੈਨ ਅਤੇ ਅਾਪਣੇ ਮੋਟਰ ਸਾਈਕਲ ਰਾਂਹੀ ਲੋਕਾਂ ਦਾ ਮਨੋਰੰਜਨ ਕਰਨ ਵਾਲਾ ਜੋਨੀ ਡੇਂਜਰ ਦੀ ਬੀਤੇ ਦਿਨੀਂ ਡੇਅਰੀ ਫਲੈਟ ਹਾਈਵੇਅ ਤੇ ਵਾਪਰੀ ਇੱਕ ਸੜਕ ਦੁਰਘਟਨਾ ਵਿੱਚ ਮਾਰੇ ਜਾਣ ਦੀ ਖਬਰ ਸਾਹਮਣੇ ਅਾਈ ਹੈ |
ਜੋਨੀ ਦੇ ਮਿੱਤਰਾਂ ਨੇ ਦੱਸਿਅਾ ਕਿ ੳੁਹ ਅੈਨਜੈਕ ਡੇਅ ਦੀ ਰੈਲੀ ਵਿੱਚ ਹਿੱਸਾ ਲੈ ਰਿਹਾ ਸੀ | ਜਿਸ ਵਿੱਚ ਹੋਰ ਮੋਟਰ ਸਾਈਕਲ ਸਵਾਰ ਵੀ ਮੌਜੂਦ ਸਨ | ਹਾਲਾਂਕਿ ੳੁਸਦੇ ਦੋਸਤਾਂ ਵਲੋਂ ੳੁਸਨੂੰ ਬਚਾੳੁਣ ਦੀ ਪੂਰੀ ਕੋਸ਼ਿਸ਼ ਕੀਤੀ ਗਈ | 
ਦੱਸਣਯੋਗ ਹੈ ਕਿ ਜੈਨੀ ਵਲੋਂ ਇਸ ਰੈਲੀ ਦੀ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਵੀਡੀਓ ਵੀ ਪਾਈ ਗਈ ਸੀ | ਜੈਨੀ ਨੂੰ ਫੇਸਬੁੱਕ ਪੇਜ ਤੇ 300,000 ਤੋਂ ਵਧੇਰੇ ਲੋਕ  ਫੋਲੋ ਕਰਦੇ ਹਨ ਅਤੇ ੳੁਹ ਖਤਰਨਾਕ ਅਤੇ ਮਨੋਰੰਜਕ ਸਟੰਟ ਕਰਨ ਲਈ ਨਿੳੂਜ਼ੀਲੈਂਡ ਹੀ ਨਹੀਂ ਬਲਕਿ ਦੁਨੀਅਾਂ ਭਰ ਵਿੱਚ ਕਾਫੀ ਮਸ਼ਹੂਰ ਸੀ |