ਨਿੳੂਜ਼ੀਲੈਂਡ ਦੇ ਰੀਅਲ ਇਸਟੇਟ ਮਹਾਰਾਜੇ ਕੋਲ ਕਰਜਾ ਲਾੳੁਣ ਲਈ ਵੀ ਨਹੀਂ ਹਨ ਪੈਸੇ…

0
264

ਅਾਕਲੈਂਡ (23 ਅਪ੍ਰੈਲ) : ਮਾਈਕ ਪੀਰੋ ਜੋ ਕਿ ਮਾਈਕ ਪੀਰੋ ਰੀਅਲ ਇਸਟੇਟ ਅਤੇ ਮਾਈਕ ਪੀਰੋ ਮਾਰਕੀਟਿੰਗ ਕੰਪਨੀ ਦਾ ਮੁੱਖ ਪ੍ਰਬੰਧਕ ਹੈ ਅਤੇ ਇਹ ਕੰਪਨੀ ਜੋ ਕਿ ਅਰਬਾਂ-ਖਰਬਾਂ ਦੀ ਮਾਲਕ ਮੰਨੀ ਜਾਂਦੀ ਹੈ |
ਇਸਦੇ ਮੁੱਖ ਪ੍ਰਬੰਧਕ ਮਾਈਕ ਪੀਰੋ ਦਾ ਇੱਕ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਅਾਇਅਾ ਹੈ | ਜਿਸ ਤੋਂ ੳੁਸਦੀ ਵਿੱਤੀ ਹਾਲਤ ਦਾ ਅੰਦਾਜਾ ਲਗਾਇਅਾ ਜਾ ਸਕਦਾ ਹੈ | ਅਾਕਲੈਂਡ ਹਾਈਕੋਰਟ ਤੋਂ ਸਾਹਮਣੇ ਅਾਇਅਾ ਕਿ ੳੁਸ ਕੋਲ ਅਾਪਣੀ ਸੰਯੁਕਤ ਕੰਪਨੀ ਨੂੰ ਦੇਣ ਲਈ ਕਰਜੇ ਦੇ $2 ਮਿਲੀਅਨ ਨਹੀਂ ਹਨ | 

advertisement


ਜਿਸਦੇ ਚੱਲਦੇ ੳੁਸਨੇ ਅਾਪਣੀ ਮੁੱਖ ਰੀਅਲ ਇਸਟੇਟ ਕੰਪਨੀ ਤੋਂ $5 ਮਿਲੀਅਨ ਦਾ ਡੀਵੀਡੈਂਟ ਮੰਗਿਅਾ ਹੈ ਤਾਂ ਜੋ ੳੁਹ ਅਾਪਣਾ ਕਰਜਾ ੳੁਤਾਰ ਸਕੇ | 
ਪੀਰੋ ਨੇ ਇਹ ਵੀ ਜਾਣਕਾਰੀ ਦਿੱਤੀ ਕਿ ੳੁਸਨੇ ਸਾਰਾ ਪੈਸਾ ਕੰਪਨੀ ਦੇ ਸ਼ੇਅਰਾਂ ਵਿੱਚ ਲਗਾਇਅਾ ਹੋਇਅਾ ਹੈ, ਜਿਸਦੇ ਚੱਲਦੇ ੳੁਹ ਇਹ ਕਰਜਾ ਨਹੀਂ ਦੇ ਸਕਦਾ ਸੀ |