ਨਿੳੂਜ਼ੀਲੈਂਡ ਨੇ ਦੁਨੀਅਾਂ ਦੀ ਮਾਰਕੀਟ ਵਿੱਚ ਲਿਅਾਂਦਾ ਨਵਾਂ ੳੁਤਪਾਦ, ਹਿਰਨੀ ਦਾ ਦੁੱਧ…

0
188

ਅਾਕਲੈਂਡ (16 ਜੂਨ) : ਸਾੳੂਥਲੈਂਡ ਦੇ ਫਾਰਮਾਂ ਵਿੱਚ ਤਿਅਾਰ ਕੀਤਾ ਗਿਅਾ ਹਿਰਨੀ ਦਾ ਦੁੱਧ, ਪਹਿਲੀ ਵਾਰ ਨਿੳੂਜ਼ੀਲੈਂਡ ਵਿੱਚ ਹੀ ਨਹੀਂ ਬਲਕਿ ਦੁਨੀਅਾਂ ਦੇ ਸਾਹਮਣੇ ਪਹਿਲੀ ਵਾਰ ਲਿਅਾਂਦਾ ਗਿਅਾ ਹੈ | ਦੱਸਣਯੋਗ ਹੈ ਕਿ ਕੰਪਨੀ ਵਲੋਂ ਇਸ ਤੋਂ ਮਠਿਅਾਈਅਾਂ, ਪਨੀਰ ਅਤੇ ਦਹੀ ਤੱਕ ਬਣਾਇਅਾ ਜਾਵੇਗਾ | ਇਸ ੳੁਤਪਾਦ ਨੂੰ ਮਾਰਕੀਟ ਵਿੱਚ ਲਿਅਾੳੁ ਵਾਲੀ ਕੰਪਨੀ ਦਾ ਨਾਮ ਪੈਮੂ (ਲੈਨਕੋਰਪ) ਹੈ | ਕੰਪਨੀ ਦਾ ਇਸ ਬਾਬਤ ਕਹਿਣਾ ਹੈ ਕਿ ਸੁਨਣ ਵਿੱਚ ਇਹ ਮਜਾਕੀਅਾ ਲੱਗ ਰਿਹਾ ਹੈ, ਪਰ ਇਹ ੳੁਤਪਾਦ ਗਾਂ ਦੇ ਦੁੱਧ ਨਾਲੋਂ ਵੀ ਜਿਅਾਦਾ ਪੋਸ਼ਟਿਕ ਅਤੇ ਸੁਅਾਦ ਹੁੰਦਾ ਹੈ |