ਨਿੳੂਜ਼ੀਲੈਂਡ ਵਾਸੀਅਾਂ ਲਈ ਖੁਸ਼ੀਅਾਂ ਭਰਿਅਾ ਮੌਕਾ, ਮਹਿਲਾਂਵਾਂ ਤੋਂ ਬਾਅਦ ਪੁਰਸ਼ਾਂ ਦੀ ਟੀਮ ਨੇ ਵੀ ਨਿੳੂਜ਼ੀਲੈਂਡ ਦੀ ਝੋਲੀ ਪਾਇਅਾ ਵਰਲਡ ਕੱਪ…

0
114

ਅਾਕਲੈਂਡ (24 ਜੁਲਾਈ) : ਇੰਗਲੈਂਡ ਨੂੰ 33/12 ਨਾਲ ਹਰਾੳੁਣ ਤੋਂ ਬਾਅਦ ਨਿੳੂਜ਼ੀਲੈਂਡ ਦੀ ਪੁਰਸ਼ਾਂ ਦੀ ਟੀਮ ਵਲੋਂ ਸੱਤਵਾਂ ਵਰਲਡ ਕੱਪ ਜਿੱਤ ਲਿਅਾ ਗਿਅਾ ਹੈ | 
ਇਥੇ ਦੱਸਣਯੋਗ ਹੈ ਕਿ ਬੀਤੇ ਕੱਲ ਮਹਿਲਾਂਵਾਂ ਵਲੋਂ ਇਹ ਵਰਲਡ ਕੱਪ ਜਿੱਤਿਅਾ ਗਿਅਾ ਸੀ ਅਤੇ ਇਹ ਨਿੳੂਜ਼ੀਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਅਾ ਹੈ ਕਿ ਇਸ ਤਰਾਂ ਮਹਿਲਾਂਵਾਂ ਅਤੇ ਪੁਰਸ਼ਾਂ ਦੀ ਟੀਮ ਵਲੋਂ ਇਕੋ ਵਰਲਡ ਕੱਪ ਟਾਈਟਲ ਦੋਨਾਂ ਵਲੋਂ ਇਕੋ ਸਾਲ ਵਿੱਚ ਜਿੱਤਿਅਾ ਗਿਅਾ ਹੈ | 
ਇਸ ਸਬੰਧਿਤ ਬੋਲਦਿਅਾਂ ਨਿੳੂਜ਼ੀਲੈਂਡ ਪੁਰਸ਼ਾਂ ਦੀ ਟੀਮ ਦੇ ਸਾਂਝੇ ਕੈਪਟਨ ਸਕੋਟ ਕਰੀ ਨੇ ਦੱਸਿਅਾ ਕਿ ਇਹ 3 ਦਿਨਾਂ ਨਾਕ ਅਾੳੂਟ ਟੂਰਨਾਮੈਂਟ ਬਹੁਤ ਮੁਕਬਲੇ ਭਰਿਅਾ ਸੀ |