ਨਿੳੂਜ਼ੀਲੈਂਡ ਵਿੱਚ ਕਬੱਡੀ ਸੀਜ਼ਨ ਦੀ ਹੋਈ ਸ਼ਾਨਦਾਰ ਸਮਾਪਤੀ…

0
156

ਅਾਕਲੈਂਡ (8 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਨਿੳੂਜ਼ੀਲੈਂਡ ਦੇ ਵਿੱਚ ਲਗਭਗ ਦੋ ਮਹੀਨੇ ਤੋਂ ਕਬੱਡੀ ਦਾ ਸੀਜਨ ਚੱਲ ਰਿਹਾ ਸੀ, ਇਸ ਵਧੀਅਾ ਚੱਲ ਰਹੇ ਸੀਜਨ ਤੋਂ ਬਾਅਦ ਪਿਛਲੇ ਹਫਤੇ ਕਬੱਡੀ ਫੈਡਰੇਸ਼ਨ ਨਿੳੂਜ਼ੀਲੈਂਡ ਵਲੋਂ ਸੀਜਨ ਦੀ ਸਮਾਪਤੀ ਹੋ ਗਈ ਹੈ | 
ਦੱਸਣਯੋਗ ਹੈ ਕਿ ਇਸ ਵਾਰ ਦੇ ਸੀਜਨ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਲਗਭਗ 30 ਖਿਡਾਰੀ ਕਬੱਡੀ ਦੇ ਮੈਚਾਂ ਲਈ ਪੰਜਾਬ ਤੋਂ ਵੀ ਅਾਏ ਹੋਏ ਸਨ ਅਤੇ ਅੱਜ ਦੁਪਹਿਰੇ ੳੁਨਾਂ ਵਲੋਂ ਪੰਜਾਬ ਦੀ ਵਾਪਸੀ ਕਰ ਲਈ ਗਈ ਹੈ | ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਵਲੋਂ ਸਭ ਦਾ ਧੰਨਵਾਦ ਕੀਤਾ ਗਿਅਾ ਅਤੇ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਰੇਟਰੀ ਤੀਰਥ ਸਿੰਘ ਅਟਵਾਲ ਅਤੇ ਚੇਅਰਮੈਨ ਜਗਦੀਪ ਸਿੰਘ ਜੱਗੀ ਖਿਡਾਰੀਅਾਂ ਦੀ ਰਵਾਨਗੀ ਕਰਨ ਲਈ ਏਅਰਪੋਰਟ ਅਾਏ ਸਨ | 
ਇਸ ਮੌਕੇ ਖਿਡਾਰੀਅਾਂ ਵਲੋਂ  ਸੁਪਰੀਮ ਸਿੱਖ ਸੋਸਾਇਟੀ ,ਨਿਊਜ਼ੀਲੈਂਡ  ਕਬੱਡੀ ਫੈਡਰੇਸ਼ਨ, ਚੇਅਰਮੈਨ ਜਗਦੇਵ ਸਿੰਘ ਜੱਗੀ ਦਾ ਧੰਨਵਾਦ ਕੀਤਾ ਗਿਅਾ | ਇਥੇ ਇਹ ਵੀ ਜਿਕਰਯੋਗ ਹੈ ਇਸ ਸ਼ੇਸ਼ਨ ਦੀਅਾਂ ਸਭ ਤੋਂ ਵਧੀਅਾ ਟੀਮਾਂ ਮਾਲਵਾ ਸਪੋਰਟਸ ਕਲੱਬ ਅਤੇ ਬੇਅ ਅਾਫ ਪਲੈਂਟੀ  ਅੈਲਾਨੀਅਾਂ ਗਈਅਾਂ ਹਨ |