ਨਿੳੂਜ਼ੀਲੈਂਡ ਵਿੱਚ ਪੰਜਾਬੀ ਮੂਲ ਦੀ ਵਿਦਿਅਾਰਥਣ ਨੇ ਭਾਸ਼ਣ ਮੁਕਾਬਲੇ ਵਿੱਚ ਖੱਟੀ ਵਾਹ-ਵਹਾਈ…

0
330

ਅਾਕਲੈਂਡ (23 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਪੰਜਾਬੀ ਮੂਲ ਦੀ ਨਿੳੂਜ਼ੀਲੈਂਡ ਵੱਸਦੀ ਹੀਨਾ ਡੁੱਗ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਪੰਜਾਬੀਅਾਂ ਦਾ ਨਾਮ ਰੋਸ਼ਨ ਕੀਤਾ ਹੈ |
ਇਸ ਬਾਬਤ ਸਮਾਜ ਸੇਵੀ ਡੇਵਿਡ ਖੁੱਤਣ ਛੋਕਰਾਂ ਵਾਲੇ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਹੀਨਾ ਦੇ ਮਾਤਾ-ਪਿਤਾ ਦਾ ਪਿਛੋਕੜ ਅੱਪਰੇ ਦਾ ਹੈ ਪਰ ਹੀਨਾ ਨਿੳੂਜ਼ੀਲੈਂਡ ਦੀ ਹੀ ਜੰਮਪਲ ਹੈ ਅਤੇ ੳੁਹ ਅਾਪਣੇ ਮਾਤਾ-ਪਿਤਾ ਸਤਨਾਮ ਡੁੱਗ ਅਤੇ ਸੁਖਵਿੰਦਰ ਡੁੱਗ ਨਾਲ ਹੇਸਟਿੰਗਜ਼ ਵਿੱਚ ਰਹਿੰਦੀ ਹੈ | 
ਦੱਸਣਯੋਗ ਹੈ ਕਿ ਹੀਨਾ ਨੇ ਅਾਕਲੈਂਡ ਵਿੱਚ ਹੋਏ ਰਾਸ਼ਟਰੀ ਪੱਧਰ ਦੇ ਸਕੂਲੀ ਮੁਕਾਬਲਿਅਾਂ ਵਿੱਚ 'ਗਿਵ ਨਥਿੰਗ ਤੋਂ ਰੇਸਿਜ਼ਮ' ਵਿਸ਼ੇ ਤੇ ਬੋਲਦਿਅਾਂ 'ਦ ਰੇਸ ਯੁਨਿਟੀ ਸਪੀਚ' ਅਵਾਰਡ ਜਿੱਤ ਲਿਅਾ ਹੈ | ਇਥੇ ਇਹ ਵੀ ਜਿਕਰਯੋਗ ਹੈ ਕਿ ਹੀਨਾ ਪੰਜਾਬੀ ਮੂਲ ਦੀ ਪਹਿਲੀ ਵਿਦਿਅਾਰਥਣ ਹੈ, ਜਿਸਨੇ ਇਹ ਅਵਾਰਡ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ |