ਨਿੳੂਜ਼ੀਲੈਂਡ ਵਿੱਚ ਬੁਰੇ ਮੌਸਮ ਦੇ ਚੱਲਦਿਅਾਂ ਸਿਰਫ 24 ਘੰਟਿਅਾਂ ਵਿੱਚ 9500 ਤੋਂ ਵੱਧ ਵਾਰ ਡਿੱਗੀ ਅਸਮਾਨੀ ਬਿਜਲੀ…

0
619

ਅਾਕਲੈਂਡ (23 ਮਈ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਬੀਤੇ 24 ਘੰਟਿਅਾਂ ਵਿੱਚ ਨਿੳੂਜ਼ੀਲੈਂਡ ਦੇ ਵੱਖ-ਵੱਖ ਜਗਾਹਾਂ ਤੇ 9500 ਤੋਂ ਵੱਧ ਵਾਰ ਅਸਮਾਨੀ ਬਿਜਲੀ ਡਿੱਗਣ ਦੀ ਘਟਨਾ ਸਾਹਮਣੇ ਅਾਈ ਹੈ | 
ਜਿਕਰਯੋਗ ਹੈ ਕਿ ਵੈਸਟਲੈਂਡ ਵਿੱਚ 845 ਵਾਰ, ਬੁਲਰ ਵਿੱਚ 432 ਵਾਰ ਅਤੇ ਟਾਰਾਨੀਕੀ ਵਿੱਚ 337 ਵਾਰ ਬਿਜਲੀ ਡਿੱਗੀ ਦੱਸੀ ਜਾ ਰਹੀ ਹੈ | 
ਦੱਖਣੀ ਪੁਰੇ ਤੋਂ ਚੱਲਣ ਵਾਲੀਅਾਂ ਤੇਜ ਅਤੇ ਠੰਡੀਅਾਂ ਹਵਾਂਵਾਂ ਦੱਖਣੀ ਹਿੱਸੇ ਦੇ ਲਈ ਬਰਫਬਾਰੀ ਦਾ ਕਾਰਨ ਬਣ ਸਕਦੀਅਾਂ ਹਨ | ਇਥੇ ਇਹ ਵੀ ਜਿਕਰਯੋਗ ਹੈ ਕਿ ਵੈਲਿੰਗਟਨ ਵਿੱਚ 24 ਘੰਟਿਅਾਂ ਵਿੱਚ 132 ਜਗਾਹਾਂ ਤੇ ਬਿਜਲੀ ਡਿੱਗਣ ਦੀ ਘਟਨਾ ਸਾਹਮਣੇ ਅਾਈ ਹੈ | ਇੱਕ ਜਹਾਜ ਤੇ ਵੀ ਬਿਜਲੀ ਡਿੱਗਣ ਦੀ ਘਟਨਾ ਸਾਹਮਣੇ ਅਾਈ ਹੈ | 
ਅਾਕਲੈਂਡ ਵਿੱਚ ਵੀ ਬਿਜਲੀ ਡਿੱਗਣ ਦੀਅਾਂ ਕਾਫੀ ਘਟਨਾਵਾਂ ਸਾਹਮਣੇ ਅਾਈਅਾਂ ਹਨ ਅਤੇ ਮੈੱਟ ਸਰਵਿਸ ਵਲੋਂ ਅਜੇ ਵੀ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ |