ਨਿੳੂਜ਼ੀਲੈਂਡ ਵਿੱਚ ਲਗਾਤਾਰ ਵੱਧ ਰਹੀ ਲਾਲ ਬੱਤੀ ਤੇ ਨਾ ਰੁਕਣ ਵਾਲੇ ਡਰਾਈਵਰਾਂ ਦੀ ਗਿਣਤੀ, ਅਾਮ ਲੋਕਾਂ ਵਲੋਂ ਸਖਤ ਕਾਨੂੰਨੀ ਕਾਰਵਾਈ ਨਾ ਹੋਣ ਨੂੰ ਦੱਸਿਅਾ ਜਾ ਰਿਹਾ ਕਾਰਨ…

0
1029

ਅਾਕਲੈਂਡ (9 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) : ਬੀਤੇ ਹਫਤੇ ਅਾਕਲੈਂਡ ਦੀਅਾਂ ਸਭ ਤੋਂ ਖਤਰਨਾਕ ਇੰਟਰਸ਼ੇਕਸ਼ਨਾਂ ਤੇ ਤਕਰੀਬਨ 250 ਡਰਾਈਵਰਾਂ ਵਲੋਂ ਨਿਯਮਾਂ ਦੀ ੳੁਲੰਘਣਾ ਕਰਦੇ ਹੋਏ ਲਾਲ ਬੱਤੀ ਨੂੰ ਪਾਰ ਕੀਤਾ ਗਿਅਾ ਅਤੇ ਇਸ ਬਾਰੇ ਪਤਾ ੳੁਥੇ ਲੱਗੇ ਕੈਮਰਿਅਾਂ ਤੋਂ ਲੱਗਾ |
ਦੱਸਣਯੋਗ ਹੈ ਕਿ ਸਾਲ 2017 ਵਿੱਚ ਨਿੳੂਜ਼ੀਲੈਂਡ ਵਿੱਚ ਇਸੇ ਨਿਯਮ ਦੀ ੳੁਲੰਘਣਾ ਦੇ ਚੱਲਦਿਅਾਂ 5 ਲੋਕਾਂ ਦੀ ਮੌਤ, 30 ਗੰਭੀਰ ਰੂਪ ਵਿੱਚ ਜਖਮੀ ਅਤੇ 477 ਸੜਕ ਦੁਰਘਨਾਂਵਾਂ ਵਾਪਰੀਅਾਂ ਸਨ | 
ਇੱਕ ਰਿਪੋਰਟ ਅਨੁਸਾਰ ਓਟਾਰਾ ਦੇ ਇੰਟਰਸੈਕਸ਼ਨ ਤੇ ਲਾਲ ਬੱਤੀ ਤੇ ਨਾ ਰੁਕਣ ਵਾਲੇ ਅੱਧੇ ਘੰਟੇ ਵਿੱਚ 109 ਡਰਾਈਵਰ ਕੈਮਰਿਅਾਂ ਵਿੱਚ ਦਰਜ ਹੋਏ | ਸ਼ਾਇਦ ਅਜਿਹੇ ਬੇਲਗਾਮ ਡਰਾਈਵਰਾਂ ਤੇ ਨਾ ਹੋਣ ਵਾਲੀ ਸਖਤ ਕਾਨੂੰਨੀ ਕਾਰਵਾਈ ਹੀ ਹੈ ਕਿ ਅਜਿਹੇ ਡਰਾਈਵਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ |